All songs

Song 36

ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ

ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ। ਮੂੰਹ ਮੈਥੋਂ ਨਾ ਛੁਪਾਈਂ, ਤੰਗੀ ਵਿੱਚ ਕੰਨ ਲਗਾਈਂ ਦੇਈਂ ਉੱਤਰ ਜ਼ਰੂਰ, ਮੇਰੀ ਦੁਆ ਹੁਣ ਪਹੁੰਚੇ। ਧੂੰ ਵਾਂਗ ਉਮਰ ਗਈ ਮੇਰੀ, ਹੱਡੀਆਂ ਬਾਲਣ ਦੀ ਢੇਰੀ, ਜਿਵੇਂ ਬਲਦਾ ਤੰਦੂਰ, ਮੇਰੀ ਦੁਆ ਹੁਣ ਪਹੁੰਚੇ। ਦਿਲ ਪੈਲੀ ਵਾਂਗਰ ਮੇਰਾ, ਸੁੱਕ ਸੜ ਗਿਆ ਸਾਰਾ ਜਿਹੜਾ, ਭੁੱਖ ਵੀ ਹੋਈ ਦੂਰ, ਮੇਰੀ ਦੁਆ ਹੁਣ ਪਹੁੰਚੇ। ਹਾਏ, ਹਾਏ, ਮੈਂ ਕਰਦਾ ਰਹਿੰਦਾ, ਮਾਸ ਮੇਰਾ ਸੁੱਕਦਾ ਜਾਂਦਾ, ਬਣਿਆ ਉੱਲੂ ਗਦੂਰ, ਮੇਰੀ ਦੁਆ ਹੁਣ ਪਹੁੰਚੇ। ਨਾ ਮੈਂ ਸੁੱਤਾ ਨਾ ਉਂਗਲਾਇਆ, ਕੱਲੇ ਛੱਤ ਵਿੱਚ ਡੇਰਾ ਪਾਇਆ ਵਾਂਗ ਚਿੜੀ ਰੰਜੂਰ, ਮੇਰੀ ਦੁਆ ਹੁਣ ਪਹੁੰਚੇ। ਮੈਨੂੰ ਕਰਨ ਮਲਾਮਤ ਵੈਰੀ, ਜ਼ਿੱਦ ਵਿੱਚ ਹੋਏ ਪਾਗਲ ਜ਼ਹਿਰੀ, ਫ਼ਿਟਕਾਂ ਦੇਣ ਜ਼ਰੂਰ, ਮੇਰੀ ਦੁਆ ਹੁਣ ਪਹੁੰਚੇ। ਖ਼ਾਕ ਰੋਜ਼ੀ ਦੇ ਥਾਂ ਖਾਵਾਂ, ਪਾਣੀ ਵਿੱਚ ਅੱਥਰੂ ਮਿਲਾਵਾਂ, ਹੋਇਆ ਬਹੁਤ ਰੰਜੂਰ, ਮੇਰੀ ਦੁਆ ਹੁਣ ਪਹੁੰਚੇ। ਗੁੱਸੇ ਤੇਰੇ ਨੇ ਖੁਦਾਇਆ, ਮੈਨੂੰ ਚੁੱਕ ਕੇ ਫੇਰ ਡਿਗਾਇਆ, ਹੋਇਆ ਤੈਥੋਂ ਮੈਂ ਦੂਰ, ਮੇਰੀ ਦੁਆ ਹੁਣ ਪਹੁੰਚੇ। ਮੇਰੀ ਉਮਰ ਦੇ ਦਿਨ ਨੇ ਸਾਇਆ, ਮੈਂ ਘਾਹ ਵਾਂਗਰ ਕੁਮਲਾਇਆ, ਸੁੱਕ ਕੇ ਹੋਇਆ ਚੂਰ, ਮੇਰੀ ਦੁਆ ਹੁਣ ਪਹੁੰਚੇ। ਨਾ ਸੁੱਤਾ ਨਾ ਉਂਘਲਾਇਆ, ਮੈਂ ਤੇ ਹਰ ਦਮ ਯਿਸ਼ੂ ਪਾਇਆ। ਦੁਖ ਹੋ ਗਏ ਦੂਰ, ਤੇਰੀ ਦੁਆ ਹੁਣ ਪਹੁੰਚੇ। ਤੇਰੇ ਲਹੂ ਵਿੱਚ ਨਹਾ ਕੇ, ਮੈਂ ਤੇ ਅਨੰਤ ਜੀਵਨ ਪਾਇਆ ਦੁਖ ਹੋ ਗਏ ਦੂਰ, ਮੇਰੀ ਦੁਆ ਹੁਣ ਪਹੁੰਚੀ। ਸੱਤਾਂ ਦੂਤਾਂ ਦਾ ਚਮਕਾਰਾ, ਭਾਈ ਬ੍ਰਾਨਹਮ ਦਾ ਲਲਕਾਰਾ, ਮੈਨੂੰ ਦਿੰਦਾ ਹੈ ਜ਼ੋਰ, ਮੇਰੀ ਦੁਆ ਹੁਣ ਪਹੁੰਚੀ। ਸੱਤ ਤੁਰ੍ਹੀਆਂ ਤੇ ਸੱਤ ਕਟੋਰੇ, ਸੁਣ ਸੁਣ ਅਸੀਂ ਮਾਰਾਂਗੇ ਨਾਰੇ, ਫਿਰ ਉੱਡ ਜਾਣਾ ਦੂਰ, ਮੇਰੀ ਦੁਆ ਹੁਣ ਪਹੁੰਚੀ। ਤੇਰੀ ਕਿਰਪਾ ਨੇ ਖੁਦਾਇਆ, ਮੈਨੂੰ ਡਿੱਗੇ ਨੂੰ ਉਠਾਇਆ, ਫਿਰ ਗਾਵੇ ਜਬੂਰ, ਮੇਰੀ ਦੁਆ ਹੁਣ ਪਹੁੰਚੀ।