Song 371
ਜ਼ਿੰਦਗੀ ਤੋਂ ਪਾਰ ਵੀ ਹੈ ਜ਼ਿੰਦਗੀ
Chorus
ਜ਼ਿੰਦਗੀ ਤੋਂ ਪਾਰ ਵੀ ਹੈ ਜ਼ਿੰਦਗੀ
ਤਾਰਿਆਂ ਤੋਂ ਪਾਰ ਵੀ ਕਈ ਤਾਰੇ ਨੇ
ਕੁਝ ਮੇਰੇ ਸਾਥੀ ਏਸ ਪਾਸੇ ਨੇ
ਪਰ ਕੁਝ ਦੂਸਰੇ ਕਿਨਾਰੇ ਨੇ
Verse
ਪੜਦੇ ਦੇ ਪਿੱਛੇ ਪਹਿਲੋ
ਆਇਆ ਸੀ ਫਰੋਲ ਕੇ
ਫੇਰ ਨਬੀ ਕਹਿ ਗਿਆ
ਸੰਦੇਸ਼ਾ ਵਿੱਚ ਬੋਲਕੇ
ਓਥੇ ਸਭ ਕੱਠੇ ਰਹਿਣ ਮਿਲ ਕੇ
ਏਥੇ ਹਰ ਚੀਜ਼ ਦੇ ਬਟਵਾਰੇ ਨੇ
Verse
ਧਰਤੀ ਉਡੀਕਦੀ
ਹਜ਼ਾਰ ਸਾਲ਼ੇ ਰਾਜ ਨੂੰ
ਅਦਨ ਦੇ ਬਾਗ਼ ਵਾਲੀ
ਮੁਡਲੀ ਅਵਾਜ ਨੂੰ
ਜਿਹੜੇ ਦਿਨ ਮੁੱਢੋਂ ਕਦੇ ਵੇਖੇ ਸੀ
ਆਉਣ ਵਾਲੇ ਫੇਰ ਉਹ ਦੁਬਾਰੇ ਨੇ
Verse
ਬੱਦਲੀ ਚੋਂ ਵੇਖਿਆ ਹੈ
ਚਿਹਰਾ ਮਹਿਬੂਬ ਦਾ
ਜਿੰਦਾ ਹੈ ਛੁਡਾਉਣ ਵਾਲਾ
ਮੇਰਾ ਤੇ ਅਯੂਬ ਦਾ
ਸੜਕੇ ਸਵਾ ਹੋ ਜਾਣਗੇ
ਜਿਹੜੇ ਲੋਕ ਝੂਠ ਦੇ ਵਣਜਾਰੇ ਨੇ
Verse
ਦੂਸਰੇ ਕਿਨਾਰੇ ਤੇ
ਆਰਾਮ ਦਾ ਵਿਛੋਨਾ ਹੈ
ਓਥੇ ਸਦਾ ਚਲਦੀਆਂ
ਸੰਦਲੀ ਪੌਣਾ ਨੇ
ਮੇਰੇ ਜੇਹੇ ਕਈ ਓਥੇ ਹੋਣਗੇ
ਜਿਹਨਾ ਨੂੰ ਸੰਦੇਸ਼ ਦੇ ਸਹਾਰੇ ਨੇ
Verse
ਵਚਨਾਂ ਨੂੰ ਪਹਿਨਣਾ ਹੀ
ਲਾੜੀ ਦਾ ਰਵਾਜ ਹੈ
ਬਾਹਲੇ ਪਾਣੀਆਂ ਦੇ ਵਾਂਗੂੰ
ਲਾੜੀ ਦੀ ਆਵਾਜ਼ ਹੈ
ਹੋਲੀ ਹੋਲੀ ਕੱਠੇ ਹੋ ਰਹੇ ਨੇ
ਜਿਹੜੇ ਓਹਨੇ ਥਾ-ਥਾ ਖਿਲਾਰੇ ਨੇ