Song 428
ਯਹੋਵਾਹ ਰਾਜ ਆਪ ਕਰਦਾ ਹੈ ਕੁੱਲ ਲੋਕ ਮਨਾਵਣ ਡੱਰ
ਯਹੋਵਾਹ ਰਾਜ ਆਪ ਕਰਦਾ ਹੈ ਕੁੱਲ ਲੋਕ ਮਨਾਵਣ ਡੱਰ
ਉਹ ਕੈਰੋਬੀਮ ਤੇ ਬੈਠਾ ਹੈ ਕੰਬੇ ਜਮੀਨ ਥਰ ਥਰ
ਸੀਯੂਨ ਵਿਚ ਹੈ ਬਜ਼ੁਰਗ ਖੁਦਾ ਬੁਲੰਦ ਸਭ ਕੌਮਾਂ ਤੇ
ਉਹ ਪਾਕ ਨਾਮ ਤੇਰੇ ਦੀ ਸਿਤਾਇਸ਼ ਕਰਨਗੇ
ਬਾਦਸ਼ਾਹ ਦਾ ਜੋਰ ਤੇ ਇਖਤਿਆਰ ਹੈ ਦੋਸਤ ਅਦਾਲਤ ਦਾ
ਸਚਿਆਯੀ ਕਾਇਮ ਕੀਤੀ ਹੈ ਤੂੰ ਹੀ ਖੁਦਾਵੰਦਾ
ਯਾਕੂਬ ਵਿਚ ਪੂਰਾ ਕੀਤਾ ਸਚਾਈ ਤੇ ਨਿਆਂ
ਯਹੋਵਾਹ ਰੱਬ ਅਸਾਡੇ ਨੌ ਸਭ ਜਾਨੋ ਆਲੀ ਸ਼ਾਨ
ਤੇ ਓਹਦੇ ਪੈਰ ਦੀ ਚੌਕੀ ਕੋਲ ਆ ਮੱਥਾ ਟੇਕੋ ਸਭ
ਕਿ ਉਹ ਪਾਕ ਖੁਦਾਵੰਦ ਹੈ ਕੱਲਾ ਸਾਡਾ ਰੱਬ