All songs

Song 478

ਯਾਦ ਯਹੋਵਾਹ ਦੀ ਸਭ ਕਰਨਗੇ

Chorus ਯਾਦ ਯਹੋਵਾਹ ਦੀ ਸਭ ਕਰਨਗੇ ਕੰਢੇ ਸਾਰੀ ਦੁਨੀਆ ਦੇ ਦਿਲ ਦੇ ਨਾਲ ਰਜ਼ੂ ਲਿਆਵਣਗੇ ਅੱਗੇ ਪਾਕ ਖੁਦਾਵੰਦ ਦੇ Verse ਸਾਰੀਆਂ ਕੌਮਾਂ ਝੁਕ ਝੁਕ ਜਾਵਣ ਡਰ ਰੱਖਣਗੀਆਂ ਓਸੇ ਦਾ ਕਿਉਂ ਜੋ ਰਾਜ ਯਹੋਵਾਹ ਦਾ ਹੈ ਹਾਕਿਮ ਹੈ ਉਹ ਕੌਮਾਂ ਦਾ Verse ਦੁਨੀਆ ਦੇ ਸਭ ਦੌਲਤ ਵਾਲੇ ਕਰਨਗੇ ਸਜਦਾ ਆਵਣਗੇ ਆਪਣੀ ਜਾਨ ਬਚਾ ਨਾ ਸਕਦੇ ਮਿੱਟੀ ਵਿੱਚ ਮਿਲ ਜਾਵਣਗੇ Verse ਰੱਬ ਦੀ ਕਰੇਗੀ ਇਬਾਦਤ ਇੱਕ ਪੀੜ੍ਹੀ ਜਿਹੜੀ ਆਵੇਗੀ ਆਵਣ ਵਾਲੀ ਪੀੜ੍ਹੀ ਨੂੰ ਉਹ ਰੱਬ ਦੀ ਖ਼ਬਰ ਸੁਣਾਵੇਗੀ Verse ਦੱਸੇਗੀ ਸੱਚਾਈ ਰੱਬ ਦੀ ਉਹਨਾਂ ਨੂੰ ਜੋ ਜੰਮਣਗੇ ਉਹਨਾਂ ਉੱਤੇ ਕਰੇਗੀ ਜ਼ਾਹਿਰ ਸੱਚੇ ਕੰਮ ਖੁਦਾਵੰਦ ਦੇ