Song 233
ਤੇਰੇ ਹਜ਼ੂਰ ਯਿਸ਼ੂ ਜੀ ਮੈਂ ਆਇਆ
ਤੇਰੇ ਹਜ਼ੂਰ ਯਿਸ਼ੂ ਜੀ ਮੈਂ ਆਇਆ,
ਆਨੰਦ ਸ਼ਾਂਤੀ ਪਾਉਣ ਲਈ।
ਖਾਲੀ ਦਿਲ ਨੂੰ ਮੈਂ ਹਾਂ ਲਿਆਇਆ,
ਪਾਕ ਰੂਹ ਦੀ ਭਰਪੂਰੀ ਪਾਉਣ ਲਈ।
ਸਾਰੀ ਦੁਨੀਆ ਫਿਰ-ਫਿਰ ਦੇਖੀ,
ਕੋਈ ਨਾ ਲੈਂਦਾ ਸਾਰ।
ਸ਼ਾਂਤੀ ਅਨੰਦ ਲੱਭ-ਲੱਭ ਥੱਕਿਆ,
ਹੋਇਆ ਸਾਂ ਬਹੁਤ ਲਾਚਾਰ।
ਦੁੱਖਾਂ ਅੰਦਰ ਮੇਰੀ ਜਾਨ ਜੀ.....
ਖੂਨ ਆਪਣੇ ਨਾਲ ਧੋ ਦੇ, ਪਿਆਰੇ ਯਿਸ਼ੂ ਤੂੰ
ਮੈਨੂੰ ਪਵਿੱਤਰ ਕਰਨੇ ਵਾਲਾ,
ਮੇਰਾ ਮਾਲਿਕ ਤੂੰ।
ਤੂੰ ਹੈਂ ਮੇਹਰਬਾਨ ਜੀ.....
ਖੋਲਦਾ ਹਾਂ ਬੂਹਾ ਦਿਲ ਦਾ,
ਮੇਰੇ ਦਿਲ ਵਿੱਚ ਆ।
ਤੂੰ ਹੈਂ ਚਾਨਣ ਇਸ ਦੁਨੀਆ ਦਾ,
ਦਿਲ ਵਿੱਚ ਚਾਨਣ ਲਾ।
ਬਚ ਜਾਵੇ ਮੇਰੀ ਜਾਨ ਜੀ.....
ਕਿਰਪਾ ਕਰ ਮੇਰੇ ਸਿਰਜਨਹਾਰੇ,
ਮੈਂ ਰਹਾਂ ਤੇਰੇ ਸੰਗ।
ਧੰਨ-ਧੰਨ ਤੇਰੀਆਂ ਸਿਫਤਾਂ ਗਾ ਕੇ,
ਸਦਾ ਰਹਾਂ ਪ੍ਰਸੰਨ
ਬਚ ਜਾਵੇ ਮੇਰੀ ਜਾਨ ਜੀ.....