Song 55
ਮੇਰੀ ਆਸ ਹੈ ਤੇਰੇ ਉੱਤੇ
ਮੇਰੀ ਆਸ ਹੈ ਤੇਰੇ ਉੱਤੇ
ਐ ਯਹੋਵਾਹ ਪਾਕ ਖ਼ੁਦਾ।
ਕਦੀ ਨਾ ਹੋਵਣ ਦੇ ਸ਼ਰਮਿੰਦਾ
ਪਰ ਸੱਚਿਆਈ ਨਾਲ ਛੁਡਾ
ਮੇਰੇ ਵੱਲ ਤੂੰ ਕਰ ਕੰਨ ਆਪਣਾ
ਮੈਨੂੰ ਛੇਤੀ ਦੇਹ ਅਰਮਾਨ,
ਤੇ ਪਨਾਹ ਹੋ ਕਿਲਾ ਮੇਰੀ
ਮੇਰੀ ਹੋ ਮਜ਼ਬੂਤ ਚਟਾਨ
ਤੂੰਏਂ ਆਪ ਚੱਟਾਨ ਹੈਂ ਮੇਰੀ
ਕਿਲਾ ਹੈਂ ਤੂੰ ਬੰਦੇ ਦਾ,
ਆਪਣੇ ਨਾਮ ਦੇ ਵਾਸਤੇ ਮੇਰੀ
ਕਰ ਅਗਵਾਈ ਰਾਹ ਦਿਖਾ।
ਉਹਨਾਂ ਨੇ ਲੁਕ ਕੇ ਕੀਤਾ
ਮੇਰੇ ਲਈ ਜਾਲ ਤਿਆਰ,
ਕੱਢ ਉਸ ਵਿੱਚੋਂ ਤੂੰ ਹੈਂ ਮੇਰਾ
ਪੱਕਾ ਜ਼ੋਰ ਤੇ ਮਦਦਗਾਰ
ਸੌਂਪਦਾ ਹਾਂ ਰੂਹ ਆਪਣੀ ਤੈਨੂੰ
ਐ ਸੱਚਿਆਈ ਦੇ ਖੁਦਾ,
ਤੂੰਏਂ ਹੈ ਯਹੋਵਾਹ ਜਿਸਨੇ
ਮੈਨੂੰ ਕੀਤਾ ਹੈ ਰਿਹਾ
ਮੈਂ ਤੇ ਉਹਨਾਂ ਦਾ ਹਾਂ ਵੈਰੀ
ਜਿਹੜੇ ਮੰਨਦੇ ਝੂਠੇ ਬੁਤਲਾਨ,
ਮੇਰੀ ਆਸ ਯਹੋਵਾਹ 'ਤੇ ਹੈ
ਉਸ ਪਰ ਮੇਰਾ ਹੈ ਈਮਾਨ