Song 385
ਨਿਹਚਾ ਅੱਗੇ ਨਹੀਂ ਪਹਾੜ ਖਲੋ ਸਕਦਾ
Chorus
ਨਿਹਚਾ ਅੱਗੇ ਨਹੀਂ ਪਹਾੜ ਖਲੋ ਸਕਦਾ
ਕਰੀਏ ਜੇ ਵਿਸ਼ਵਾਸ, ਤਾਂ ਸਭ ਕੁਝ ਹੋ ਸਕਦਾ
ਕਰੀਏ ਜੇ ਵਿਸ਼ਵਾਸ, ਤਾਂ ਸਭ ਕੁਝ ਹੋ ਸਕਦਾ
Verse
ਜੋ ਮੰਗਦਾ ਏ ਸੋ ਪਾਉਂਦਾ ਏ
ਖੁਲ ਜਾਵੇ ਜੋ ਖੜਕਾਉਂਦਾ ਏ
ਰਹਿਮਤ ਦਾ ਬਾਨੀ ਯਿਸੂ ਜੀ
ਦੁਖੀਆਂ ਨੂੰ ਸੀਨੇ ਲਾਉਂਦਾ ਏ
ਗਹਿਰੇ ਜਖ਼ਮ ਦਿਲਾਂ ਦੇ ਯਿਸੂ ਧੋ ਸਕਦਾ
ਕਰੀਏ ਜੇ ਵਿਸ਼ਵਾਸ, ਤਾਂ ਸਭ ਕੁਝ ਹੋ ਸਕਦਾ
Verse
ਜੋ ਵਿੱਚ ਈਮਾਨ ਦੇ ਪੂਰੇ ਨੇ
ਉਹ ਜਦ ਅਜਮਾਏ ਜਾਂਦੇ ਨੇ
ਮੂੰਹ ਹੋ ਜਾਂਦੇ ਬੰਦ ਸ਼ੇਰਾਂ ਦੇ
ਭੱਠੀਆਂ ਵਿੱਚ ਤਾਏ ਜਾਂਦੇ ਨੇ
ਜਿਹਦੀ ਬਾਂਹ ਯਿਸੂ ਨੇ ਫੜ ਲਈ
ਕੋਈ ਨਹੀਂ ਖੋਹ ਸਕਦਾ
Verse
ਜੱਗ ਯਾਦ ਉਨ੍ਹਾਂ ਨੂੰ ਕਰਦਾ ਏ
ਜੋ ਨਿਹਚਾ ਦੇ ਬਾਨੀ ਹੋਏ ਨੇ
ਮੈਥੋਂ ਜਲਵੇ ਉਨ੍ਹਾਂ ਸੰਤਾਂ ਦੇ
ਹੁਣ ਜਾਂਦੇ ਨਾ ਲਕੋਏ ਨੇ
ਰੱਬ ਦੇ ਕੋਲੋਂ ਕਿਹੜਾ
ਪਾਪ ਲਕੋ ਸਕਦਾ