All songs

Song 329

ਯਿਸ਼ੂ ਇੱਕੋ ਹੀ ਸਹਾਰਾ ਹੈ ਮੇਰਾ

ਯਿਸ਼ੂ ਇੱਕੋ ਹੀ ਸਹਾਰਾ ਹੈ ਮੇਰਾ ਸਹਾਰੇ ਹੋਰ ਕੀ ਕਰਨੇ-2 ਜ਼ਿੰਦਗੀ ਦਾ ਕਿਨਾਰਾ ਹੈ ਮੇਰਾ ਕਿਨਾਰੇ ਹੋਰ ਕੀ ਕਰਨੇ-2 ਉਹਨੇ ਆਪਣੇ ਸਰੂਪ ਉੱਤੇ ਇਨਸਾਨ ਬਣਾਇਆ ਹੈ ਇੱਕ ਪੁਤਲਾ ਬਣਾ ਕੇ ਮਿੱਟੀ ਦਾ ਵਿੱਚ ਸਾਹ ਫੁਕਾਇਆ ਹੈ-2 ਯਿਸ਼ੂ ਇੱਕੋ ਹੀ ਸਹਾਰਾ ਹੈ ਮੇਰਾ...... ਉਹਨੇ ਸਾਡਿਆਂ ਗੁਨਾਹਾਂ ਬਦਲੇ, ਦੁਖ ਕਿੰਨਾ ਹੀ ਉਠਾਇਆ ਹੈ ਯਿਸ਼ੂ ਕਿੰਨਾ ਬਦਨਾਮ ਹੋਇਆ, ਸੂਲੀ ਮੋਢੇ 'ਤੇ ਉਠਾਇਆ ਹੈ ਯਿਸ਼ੂ ਇੱਕੋ ਹੀ ਸਹਾਰਾ ਹੈ ਮੇਰਾ...... ਸਾਨੂੰ ਪਾਪਾਂ ਤੋਂ ਛੁਡਾਉਣ ਲਈ ਯਿਸ਼ੂ ਧਰਤੀ 'ਤੇ ਆਇਆ ਹੈ ਪਿਆਰ ਕਿੰਨਾ ਹੀ ਮਹਾਨ ਯਿਸ਼ੂ ਦਾ ਨੇਜਾ ਪਸਲੀ 'ਚ ਖਾਇਆ ਹੈ ਯਿਸ਼ੂ ਇੱਕੋ ਹੀ ਸਹਾਰਾ ਹੈ ਮੇਰਾ......