Song 47
ਆਸਰਾ ਮੇਰਾ ਹੈ ਤੂੰ ਹੀ ਐ ਖੁਦਾ
ਆਸਰਾ ਮੇਰਾ ਹੈ ਤੂੰ ਹੀ ਐ ਖੁਦਾ,
ਮੇਰਾ ਮਾਲਿਕ ਹੈ, ਤੂੰ ਮੇਰੀ ਸੁਣੇਗਾ।
ਖੁਸ਼ ਨਾ ਹੋਣ ਮੇਰੇ ਵੈਰੀ ਮੇਰੇ ਤੇ,
ਉਹ ਨਾ ਫੁੱਲਣ, ਵੇਖ ਮੈਂ ਹਾਂ ਡਿੱਗ ਪਿਆ।
ਮੈਂ ਹਾਂ ਡਿੱਗਣ ਵਾਲਾ, ਦੁੱਖ ਹੈ ਸਾਹਮਣੇ,
ਸ਼ਰਮ ਦੇ ਨਾਲ ਮੰਨਦਾ ਹਾਂ, ਆਪਣੇ ਗੁਨਾਹ।
ਮੇਰੇ ਵੈਰੀ ਜੀਉਂਦੇ, ਹਨ ਜੋਰਾਵਰ,
ਐਵੇਂ ਕਰਦੇ ਵੈਰ ਮੇਰਾ, ਐ ਖੁਦਾ।
ਨੇਕੀ ਦੇ ਬਦਲੇ ਉਹ ਕਰਦੇ ਹਨ ਬਦੀ,
ਨੇਕੀ ਕਰਦਾ ਮੈਂ, ਉਹ ਦੁੱਖ ਦੇਂਦੇ ਸਦਾ।
ਮੈਨੂੰ ਨਾ ਛੱਡੀਂ, ਨਾ ਮੈਥੋਂ ਰਹੀਂ ਦੂਰ,
ਕਰ ਮਦਦ ਤੂੰ ਮੁਕਤੀਦਾਤੇ, ਐ ਖੁਦਾ।