All songs

Song 442

ਤੇਰੀ ਹਜ਼ੂਰੀ ਮੇਰੇ ਨਾਲ-ਨਾਲ ਹੋਵੇ

Chorus ਤੇਰੀ ਹਜ਼ੂਰੀ ਮੇਰੇ ਨਾਲ-ਨਾਲ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਤੇਰੀ ਹਜ਼ੂਰੀ ਮੈਥੋਂ ਵੱਖਰੀ ਨਾ ਹੋਵੇ ਵੈਰੀ ਸ਼ੈਤਾਨ ਮੇਰੇ ਲਾਗੇ ਨਾ ਖਲੋਵੇ ਰੂਹ ਦੀ ਤਲਵਾਰ ਮੇਰੇ ਹੱਥਾਂ ਵਿੱਚ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਚਾਰ ਚੁਫ਼ੇਰੇ ਹੋਵੇ ਵਾੜ ਤੇਰੇ ਦੂਤਾਂ ਦੀ ਕਰਨ ਰਖਵਾਲੀ ਤੇਰੇ ਛੁਡਾਏ ਹੋਏ ਲੋਕਾਂ ਦੀ ਕਿਰਪਾ ਦੀ ਨਿਗਾਹ ਤੇਰੀ ਮੇਰੇ ਉੱਤੇ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਏਹੋ ਫਰਿਆਦ ਰੱਬਾ ਮੇਰੀ ਤੇਰੇ ਅੱਗੇ ਹੈ ਦੀਪਕ ਵਚਨ ਦਾ ਸਦਾ ਚੱਲੇ ਮੇਰੇ ਅੱਗੇ ਹੈ ਮੇਰੀ ਅਗਵਾਈ ਤੇਰੇ ਆਤਮਾ ਤੋਂ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਡਰਦਾ ਤੇ ਕੰਬਦਾ ਮੈਂ, ਰਹਾਂ ਸਦਾ ਤੇਰੇ ਤੋਂ ਹੋਵੇ ਨਾ ਗੁਨਾਹ ਰੱਬਾ ਫੇਰ ਕਦੀ ਮੇਰੇ ਤੋਂ ਤੇਰਾ ਹੀ ਡਰ ਮੇਰੀ ਜ਼ਿੰਦਗੀ 'ਚ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਆਤਮਾ ਦੇ ਕੰਮ ਤੇਰੇ, ਹਰ ਵੇਲੇ ਹੁੰਦੇ ਰਹਿਣ ਵੇਖ ਕੇ ਜਲਾਲੀਂ ਕੰਮ, ਧੰਨ ਤੈਨੂੰ ਕਹਿੰਦੇ ਰਹਿਣ ਤੇਰੀ ਹੀ ਮਹਿਮਾ ਪ੍ਰਭੂ ਹਰ ਪਾਸੇ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ