All songs

Song 265

ਮਹਾਨ ਸੰਦੇਸ਼ ਸਾਡੇ ਹੱਥ ਵਿੱਚ ਆ ਗਿਆ

ਮਹਾਨ ਸੰਦੇਸ਼ ਸਾਡੇ ਹੱਥ ਵਿੱਚ ਆ ਗਿਆ ਆ ਕੇ ਉਹ ਅਪਨੇ ਲੋਕਾਂ ਨੂੰ ਬਚਾ ਗਿਆ-2 ਖੁਦਾਵੰਦ ਨੇ ਆਖਿਆ ਕਿ ਏਲੀਯਾਹ ਆਉਂਦਾ ਏ ਡਿੱਗੀ ਹੋਈ ਸਿੱਖਿਆ ਉਹ ਆ ਕੇ ਉਠਾਉਂਦਾ ਏ, ਆ ਕੇ ਰਸੂਲਾ ਵੱਲ ਦਿਲ ਸਾਡੇ ਲਾ ਗਿਆ ਆ ਕੇ ਉਹ ਆਪਣੇ ..... ਮਹਾਨ ਸੰਦੇਸ਼.... ਸਵਰਗ ਦਾ ਲਾੜਾ ਏ ਤੇ ਪ੍ਰਿਥਵੀ ਦੀ ਲਾੜੀ ਏ ਵਚਨ ਨੂੰ ਮੰਨ ਕੇ ਉਹ ਬਣ ਗਈ ਪਿਆਰੀ ਏ ਗੁਪਤ ਮਿਲਾਪ ਆ ਕੇ ਲਾੜੀ ਦਾ ਕਰਾ ਗਿਆ ਆ ਕੇ ਉਹ ਆਪਣੇ ..... ਮਹਾਨ ਸੰਦੇਸ਼.... ਏਲੀਯਾਹ ਦੀ ਸੇਵਕਾਈ ਵੇਦੀ ਨੂੰ ਉਸਾਰਿਆ ਝੂਠੇ ਨਬੀਆਂ ਨੂੰ ਉਹਨੇ ਖੱਡ ਵਿੱਚ ਮਾਰਿਆ ਇਸ ਯੁਗ ਵਿੱਚ ਜਿੱਤ ਮਿਸ਼ਨਾਂ 'ਤੇ ਪਾ ਗਿਆ ਆ ਕੇ ਉਹ ਆਪਣੇ..... ਮਹਾਨ ਸੰਦੇਸ਼.... ਆਦਮ ਤੇ ਹੱਵਾ ਨੇ ਜੋ ਪੋਥੀ ਸੀ ਗੁਆ ਲਈ ਦੇ ਕੇ ਲਹੂ ਯਿਸ਼ੂ ਨੇ ਉਹੋ ਸੀ ਛੁਡਾ ਲਈ 1963 ਵਿੱਚ ਸਾਨੂੰ ਉਹ ਫੜਾ ਗਿਆ ਆ ਕੇ ਉਹ ਆਪਣੇ..... ਮਹਾਨ ਸੰਦੇਸ਼....