All songs

Song 26

ਜਿਹੜਾ ਅੱਜ ਵਚਨ ਸੁਣਾਇਆ ਜਾ ਰਿਹਾ

ਜਿਹੜਾ ਅੱਜ ਵਚਨ ਸੁਣਾਇਆ ਜਾ ਰਿਹਾ, ਫਿਰ ਲੱਭਣਾ ਵੀ ਨਹੀਂ ਸੱਚ ਦਾ ਕਲਾਮ ਹੈ ਸੁਣਾਇਆ ਜਾ ਰਿਹਾ, ਫਿਰ ਲੱਭਣਾ ਵੀ ਨਹੀਂ, ਜਿਹੜਾ ਅੱਜ ਵਚਨ .... ਵੇਖ ਬੰਦੇ ਉਹ ਦਿਨ ਆਉਣ ਵਾਲਾ ਏ, ਤੰਦੂਰ ਵਾਂਙੂ ਭਖੜਾ ਆਕੜਬਾਜ ਸਭ ਹੋ ਜਾਣਗੇ, ਉਸ ਦਿਨ ਵਾਂਙੂ ਭੜਖਾ ਨਰਕਾਂ ਦੀ ਅੱਗ ਵਿੱਚ ਜਲਾਇਆ ਜਾਵੇਗਾ, ਕਿਸੇ ਕੱਢਣਾ ਵੀ ਨਹੀਂ, ਜਿਹੜਾ ਅੱਜ ਵਚਨ .... ਪੰਜ ਮਹੀਨਿਆਂ ਦੀ ਸਜ਼ਾ ਆਉਣ ਵਾਲੀ ਏ, ਤੈਨੂੰ ਪਊ ਕੱਟਣੀ ਪਹਾੜੀਆਂ ਦੇ ਨਾਲ ਤੂੰ ਮਾਰੇਂਗਾ ਟੱਕਰਾਂ, ਮੌਤ ਨਈਓ ਲੱਭਣੀ ਧਰਤੀ ਤੇ ਬਹੁਤ ਵੱਡੀ ਸਜ਼ਾ ਪਾਵੇਗਾ, ਕਿਸੇ ਕੱਢਣਾ ਵੀ ਨਹੀਂ, ਜਿਹੜਾ ਅੱਜ ਵਚ. ਮੋਹ ਮਾਇਆ ਦੀ ਸਜ਼ਾ ਵਿੱਚ ਤੂੰ ਫੱਸਿਆ ਡਾਢਾ ਹੈਂਕਾਰਿਆ। ਯਿਸ਼ੂ ਕੋਲ ਜਾ ਕੇ ਕੀ ਦੱਸੇਗਾ, ਰੱਬ ਨੂੰ ਦਿਲ 'ਚੋਂ ਭੁਲਾ ਗਿਆ ਨਰਕਾਂ ਦੀ ਅੱਗ ਵਿੱਚ ਜਲਾਇਆ ਜਾਵੇਗਾ, ਕਿਸੇ ਕੱਢਣਾ ਵੀ ਨਹੀਂ, ਜਿਹੜਾ ਅੱਜ ਵਚ... ਆਪਣੇ ਨਿਆਂ ਦਾ ਲੇਖਾ ਤੂੰ ਦੇਵਣਾ ਨਹੀਂ ਕਿਸੇ ਪਿੱਛੇ ਆਉਣਾ ਏ ਤੇਰੀਆਂ ਗੁਨਾਹਾਂ ਤੈਨੂੰ ਦਰ ਸੁੱਟਣਾ, ਤੂੰ ਮੁੜ ਕੇ ਨਹੀਂ ਆਉਣਾ ਏ ਮਾਰ-ਮਾਰ ਚੀਕਾਂ ਤੂੰ ਮੰਗੇਗਾ ਮਾਫ਼ੀਆਂ, ਤੈਨੂੰ ਛੱਡਣਾ ਵੀ ਨਹੀਂ, ਜਿਹੜਾ ਅੱਜ ਵਚ...