Song 84
ਹੈ ਕਿਆ ਹੀ ਮੁਬਾਰਕ ਉਹ ਆਦਮੀ
ਹੈ ਕਿਆ ਹੀ ਮੁਬਾਰਕ ਉਹ ਆਦਮੀ
ਸਲਾਹ ਤੇ ਸ਼ਰੀਰਾਂ ਦੀ ਚਲਦਾ ਨਹੀਂ
ਨਾ ਬੁਰਿਆਂ ਦੇ ਰਾਹ ਉੱਤੇ ਰਹਿੰਦਾ ਖੜਾ
ਮਖੌਲੀਆਂ ਦੀ ਜੁੰਡਲੀ ਵਿੱਚ ਨਾ ਬੈਠਦਾ
ਖ਼ੁਦਾ ਸ਼ਰੀਅਤ ਦੇ ਵਿੱਚ ਹੈ ਮਗਨ
ਹੈ ਦਿਨ ਰਾਤ ਓਸੇ ਦੀ ਉਹਨੂੰ ਲਗਨ
ਉਹ ਉਸ ਬੂਟ ਵਾਂਗਰ ਹੈ ਰਹਿੰਦਾ ਹਰਾ,
ਜੋ ਨਹਿਰਾਂ ਦੇ ਉੱਤੇ ਹੈ ਲੱਗਿਆ ਹੋਇਆ।
ਉਹ ਫਲ ਦੇਂਦਾ ਹੈ ਆਪਣੇ ਵੇਲੇ ਉੱਤੇ
ਨਾ ਸੁੱਕਦਾ ਕੋਈ ਉਹਦਾ ਪੱਤਰ ਕਦੀ
ਉਹ ਸਭ ਆਪਣੇ ਕੰਮਾਂ ਦੇ ਵਿੱਚ ਹੈ ਭਲਾ,
ਤੇ ਰਹਿੰਦਾ ਏ ਫੁੱਲਦਾ ਤੇ ਫਲਦਾ ਸਦਾ
ਅਜਿਹਾ ਨਹੀਂ ਪਰ ਸ਼ਰੀਰਾਂ ਦਾ ਹਾਲ,
ਉਹ ਉੱਡ ਜਾਂਦੇ ਭੋ ਉੱਡਦਾ ਜਿਉਂ ਵਾ ਦੇ ਨਾਲ
ਅਦਾਲਤ ਦੇ ਥਾਂ ਨਾ ਖਲੋਵਣ ਬਦਕਾਰ,
ਨਾ ਬਦ ਓਥੇ ਠਹਿਰਨ ਜਿੱਥੇ ਹੋਣ ਸਚਿਆਰ
ਖ਼ੁਦਾ ਸੱਚਿਆਂ ਦਾ ਹੈ ਰਾਹ ਜਾਣਦਾ,
ਸ਼ਰੀਰਾਂ ਦਾ ਰਾਹ ਨਾਸ਼ ਹੋ ਜਾਵੇਗਾ