All songs

Song 34

ਯਾਦ ਯਹੋਵਾਹ ਦੀ ਸਭ ਕਰਨਗੇ

ਯਾਦ ਯਹੋਵਾਹ ਦੀ ਸਭ ਕਰਨਗੇ ਕੰਢੇ ਸਾਰੀ ਦੁਨੀਆਂ ਦੇ, ਦਿਲ ਦੇ ਨਾਲ ਰਜੂ ਲਿਆਉਣਗੇ ਅੱਗੇ ਪਾਕ ਖ਼ੁਦਾਵੰਦ ਦੇ। ਸਾਰੀਆਂ ਕੌਮਾਂ ਝੁਕ ਝੁਕ ਜਾਵਣ ਡਰ ਰਖਣਗੀਆਂ ਓਸੇ ਦਾ, ਕਿਉਂ ਜੋ ਰਾਜ ਯਹੋਵਾਹ ਦਾ ਹੈ ਹਾਕਮ ਹੈ ਉਹ ਕੌਮਾਂ ਦਾ। ਦੁਨੀਆ ਦੇ ਸਭ ਦੌਲਤ ਵਾਲੇ ਕਰਨਗੇ ਸਿਜਦਾ ਆਵਣਗੇ, ਆਪਣੀ ਜਾਨ ਬਚਾ ਨਾ ਸਕਦੇ ਮਿੱਟੀ ਵਿੱਚ ਮਿਲ ਜਾਵਣਗੇ। ਰੱਬ ਦੀ ਕਰੇਗੀ ਇਬਾਦਤ ਇੱਕ ਪੀੜ੍ਹੀ ਜਿਹੀ ਆਵੇਗੀ, ਆਵਣ ਵਾਲੀ ਪੀੜ੍ਹੀ ਨੂੰ ਉਹ ਰੱਬ ਦੀ ਖ਼ਬਰ ਪੁਚਾਵੇਗੀ। ਦੱਸੇ ਸੱਚਿਆਈ ਰੱਬ ਦੀ ਉਹਨਾਂ ਨੂੰ ਜੋ ਜੰਮਣਗੇ, ਉਹਨਾਂ ਉੱਤੇ ਕਰੇਗੀ ਜਾਹਿਰ ਸੱਚੇ ਕੰਮ ਖ਼ੁਦਾਵੰਦ ਦੇ।