Song 38
ਮੈ ਸਬਰ ਦੇ ਨਾਲ ਆਸ ਰੱਖ ਕੇ
ਮੈ ਸਬਰ ਦੇ ਨਾਲ ਆਸ ਰੱਖ ਕੇ,
ਯਹੋਵਾਹ ਦੀ ਕਰਦਾ ਸਾਂ ਇੰਤਜਾਰੀ।
ਤਦ ਉਸਨੇ ਮੇਰੇ ਤੇ ਤਰਸ ਖਾ ਕੇ,
ਸੁਣੀ ਮੇਰੀ ਸਾਰੀ ਆਹੋ ਜ਼ਾਰੀ।
ਉਹ ਖਤਰੇ ਦੇ ਟੋਏ ਤੇ ਖੋਭਿਆਂ ਥੋਂ,
ਹੈ ਮੈਨੂੰ ਕੱਢ ਕੇ ਲੈ ਆਇਆ ਬਾਹਰ।
ਚੱਟਾਨ ਉੱਤੇ ਰੱਖੇ ਪੈਰ ਮੇਰੇ,
ਤੇ ਬਖਸ਼ੀ ਕਦਮਾਂ ਨੂੰ ਉਸਤਵਾਰੀ।
ਖੁਦਾ ਨੇ ਗੀਤ ਇਕ ਨਵਾਂ ਸਿਖਾਇਆ,
ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ
ਬਥੇਰੇ ਮੰਨਣਗੇ ਖੌਫ ਉਸਦਾ,
ਤੇ ਆਸ ਰੱਖਣਗੇ ਰੱਬ ਉੱਤੇ ਸਾਰੀ।
ਮੁਬਾਰਕ ਉਸ ਦਾ ਹਾਲ ਜਾਣੋ,
ਯਹੋਵਾਹ ਉੱਤੇ ਭਰੋਸਾ ਜਿਸਦਾ।
ਘਮੰਡੀਆਂ ਕੋਲ ਉਹ ਨਹੀਂ ਜਾਂਦਾ,
ਨਾ ਝੂਠਿਆਂ ਨਾਲ ਰੱਖਦਾ ਯਾਰੀ।