Song 39
ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਖੁਦਾਇਆ
ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਖੁਦਾਇਆ,
ਮੇਰੀ ਜਾਨ ਤੇਰੀ ਤਿਹਾਈ
ਤਨ ਮੇਰਾ ਖ਼ੁਸ਼ਕ ਸਾਈ,
ਧੁੱਪ ਨੇ ਜ਼ਮੀਨ ਜਲਾਈ
ਮੈਂ ਵੀ ਹਾਂ ਤੇਰਾ ਤਿਹਾਇਆ।
ਮੈਂ ਵੇਖਾਂ ਤੇਰੀ ਕੁਦਰਤ
ਨਾਲੇ ਤੇਰਾ ਜ਼ੋਰ ਤੇ ਹਸ਼ਮਤ,
ਜਿਹਾ ਤੇਰੇ ਘਰ ਮੁਕੱਦਸ ਵਿੱਚ
ਮੈਨੂੰ ਨਜ਼ਰੀਂ ਆਇਆ।
ਤੇਰੀ ਜੋ ਮਿਹਰਬਾਨੀ
ਬਿਹਤਰ ਕਿ ਜ਼ਿੰਦਗਾਨੀ,
ਹੋਵੇ ਮੇਰੀ ਜ਼ਬਾਨੀ
ਵਡਿਆਈ ਵੀ ਖੁਦਾਇਆ।
ਜਦ ਤੀਕ ਮੈਂ ਜੀਉਂਦਾ ਰਹਾਂਗਾ
ਧੰਨਵਾਦ ਤੈਨੂੰ ਕਹਾਂਗਾ,
ਨਾ ਤੇਰਾ ਜਾਂ ਮੈਂ ਲਾਂਗਾ
ਹੱਥ ਆਪਣਾ ਤਾਂ ਉਠਾਇਆ।
ਰੱਜ ਮੇਰੀ ਜਾਨ ਜਾਵੇ
ਖ਼ੁਸ਼ੀਆਂ ਦੇ ਵਿੱਚ ਜੋ ਆਇਆ।
ਮੂੰਹ ਮੇਰਾ ਗੀਤ ਗਾਵੇ
ਖ਼ੁਸ਼ੀਆਂ ਦੇ ਵਿੱਚ ਜੋ ਆਇਆ।
ਰਾਤੀ ਜਦੋਂ ਮੈਂ ਸੌਨਾਂ
ਤੇਰੇ ਖ਼ਿਆਲ ਵਿੱਚ ਭੌਨਾਂ,
ਤੇਰੇ ਪਰਾਂ ਦੇ ਹੇਠਾਂ
ਖ਼ੁਸ਼ ਰਹਿੰਦਾ ਹਾਂ ਖੁਦਾਇਆ।
ਤੁਧ ਨਾਲ ਪਰੀਤ ਹੈ ਮੇਰੀ
ਹੱਥ ਤੇਰਾ ਦਵੇ ਦਲੇਰੀ,
ਜੋ ਚਾਂਹਦੇ ਜਾਨ ਮੇਰੀ
ਮਤਾ ਮਾਰ ਦਾ ਪਕਾਇਆ।
ਜਾਵਣ ਪਤਾਲ ਓਹ ਸਾਰੇ
ਤਲਵਾਰ ਨਾਲ ਮਾਰੇ,
ਬਦਹਾਲ ਮੋਏ ਵਿਚਾਰੇ
ਗਿੱਦੜਾਂ ਨੇ ਸਭ ਨੂੰ ਖਾਇਆ।
ਰੱਬ ਥੀਂ ਖ਼ੁਸ਼ੀ ਮਨਾਂਦਾ
ਝੂਠੇ ਨੂੰ ਚੁੱਪ ਕਰਾਇਆ।