All songs

Song 334

ਉਹਦੇ ਆਉਣ ਦੇ ਨਿਸ਼ਾਨ

ਉਹਦੇ ਆਉਣ ਦੇ ਨਿਸ਼ਾਨ, ਅੱਖਾਂ ਖੋਲ ਕੇ ਪਹਿਚਾਣ-2 ਇਨ੍ਹਾਂ ਲਿਖਤਾਂ ਨੂੰ ਸੋਚ ਤੇ ਵਿਚਾਰ ਬੰਦਿਆ-2 ਬਾਣੀ ਨੂੰ ਉਕਾਬ ਵਾਲੀ ਅੱਖ ਨਾਲ ਦੇਖ ਏਲੀਯਾਹ ਦਾ ਆਉਣਾ ਪੰਜ ਵਾਰ ਬੰਦਿਆ-2 ਪਹਿਲਾ ਈਜ਼ਬਲ ਦਾ ਸੀ ਭੇਤ ਉਹਨੇ ਖੋਲ੍ਹਿਆ ਦੂਜੀ ਵਾਰ ਏਲੀਯਾਹ ਅਲੀਸ਼ਾ ਵਿੱਚ ਬੋਲਿਆ-2 ਕੰਨ ਖੋਲ੍ਹ ਸੁਣ ਮੁੱਖ ਸਮਾਚਾਰ ਬੰਦਿਆ-2 ਬਾਣੀ ਨੂੰ ਉਕਾਬ ਵਾਲੀ ਅੱਖ ਨਾਲ ਦੇਖ..... ਤੀਜੀ ਸੇਵਕਾਈ ਵਿੱਚ ਯੂਹੰਨਾ ਖੜ੍ਹਾ ਹੋ ਗਿਆ ਹੈਰੋਦੇਸ ਅੱਗੇ ਸੀਨਾ ਤਾਣ ਖੜ੍ਹਾ ਹੋ ਗਿਆ-2 ਉਹਦੇ ਗਲ ਉੱਤੇ ਚਲੀ ਤਲਵਾਰ ਬੰਦਿਆ-2 ਬਾਣੀ ਨੂੰ ਉਕਾਬ ਵਾਲੀ ਅੱਖ ਨਾਲ ਦੇਖ..... ਵੇਖੋ ਚੌਥਾ ਏਲੀਯਾਹ ਮਲਾਕੀ ਦੀ ਕਿਤਾਬ ਦਾ ਮਸ੍ਹਾ ਉਹਦੇ ਉੱਤੇ ਸੀਗਾ ਉੱਡਦੇ ਉਕਾਬ ਦਾ-2 ਭੇਤ ਖੋਲ੍ਹ ਦਿੱਤੇ ਸਾਰੇ ਬਾਰੋ-ਵਾਰੀ ਬੰਦਿਆ-2 ਬਾਣੀ ਨੂੰ ਉਕਾਬ ਵਾਲੀ ਅੱਖ ਨਾਲ ਦੇਖ..... ਅਜੇ ਮੂਸਾ ਨਾਲ ਇਕ ਵਾਰ ਉਹਨੇ ਆਉਣਾ ਹੈ ਯਿਸ਼ੂ ਹੀ ਖੁਦਾ ਸੀ ਉਹਨੇ ਖੋਲ ਕੇ ਸੁਣਾਉਣਾ ਹੈ ਦੇਣਾ ਉਹਨੂੰ ਵਿਰੋਧੀਆਂ ਨੇ ਮਾਰ ਬੰਦਿਆ-2 ਬਾਣੀ ਨੂੰ ਉਕਾਬ ਵਾਲੀ ਅੱਖ ਨਾਲ ਦੇਖ..... ਸਭ ਕੁਝ ਹੋ ਗਿਆ ਉਠਾਏ ਜਾਣਾ ਰਹਿ ਗਿਆ ਕਰ ਲਉ ਤਿਆਰੀ ਭਾਈ ਬ੍ਰਾਨਹਮ ਸਾਨੂੰ ਕਹਿ ਗਿਆ-2 ਚਲ ਪਈ ਇਹੀ (ਹੈ) ਸਮੇਂ ਦੀ ਪੁਕਾਰ ਬੰਦਿਆ-2 ਬਾਣੀ ਨੂੰ ਉਕਾਬ ਵਾਲੀ ਅੱਖ ਨਾਲ ਦੇਖ..... ਕੋਰਸ