Song 57
ਨਿਹਚਾ ਅੱਗੇ ਨਹੀਂ ਪਹਾੜ ਖਲੋ ਸਕਦਾ
ਨਿਹਚਾ ਅੱਗੇ ਨਹੀਂ ਪਹਾੜ ਖਲੋ ਸਕਦਾ
ਕਰੀਏ ਜੋ ਵਿਸ਼ਵਾਸ, ਤਾਂ ਸਭ ਕੁਝ ਹੋ ਸਕਦਾ-2
ਜੋ ਮੰਗਦਾ ਏ ਸੋ ਪਾਉਂਦਾ ਏ,
ਖੁਲ ਜਾਵੇ ਜੋ ਖੜਕਾਉਂਦਾ ਏ
ਰਹਿਮਤ ਦਾ ਬਾਨੀ ਯਿਸ਼ੂ ਜੀ
ਦੁਖੀਆਂ ਨੂੰ ਸੀਨੇ ਲਾਉਂਦਾ ਏ
ਗਹਿਰੇ ਜ਼ਖ਼ਮ ਦਿਲਾਂ ਦੇ-2 ਯਿਸ਼ੂ ਧੋ ਸਕਦਾ
ਕਰੀਏ ਜੇ ਵਿਸ਼ਵਾਸ.........
ਜੋ ਵਿੱਚ ਈਮਾਨ ਦੇ ਪੂਰੇ ਨੇ,
ਉਹ ਜਦ ਅਜਮਾਏ ਜਾਂਦੇ ਨੇ
ਮੂੰਹ ਹੋ ਜਾਂਦੇ ਬੰਦ ਸ਼ੇਰਾਂ ਦੇ,
ਭੱਠੀਆਂ ਵਿੱਚ ਪਾਏ ਜਾਂਦੇ ਨੇ
ਜਿਹਦੀ ਬਾਂਹ ਯਿਸ਼ੂ ਨੇ ਫੜ ਲਈ-2
ਕੋਈ ਨਹੀਂ ਖੋਹ ਸਕਦਾ
ਕਰੀਏ ਜੇ ਵਿਸ਼ਵਾਸ.........
ਜੱਗ ਯਾਦ ਉਨ੍ਹਾਂ ਨੂੰ ਕਰਦਾ ਏ,
ਜੋ ਨਿਹਚਾ ਦੇ ਬਾਨੀ ਹੋਏ ਨੇ
ਮੈਥੋਂ ਜਲਵੇ ਉਨ੍ਹਾਂ ਸੰਤਾਂ ਦੇ,
ਹੁਣ ਜਾਂਦੇ ਨਾ ਲਕੋਏ ਨੇ
ਰੱਬ ਦੇ ਕੋਲੋਂ, ਕਿਹੜਾ ਪਾਪ ਲਕੋ ਸਕਦਾ-2
ਕਰੀਏ ਜੇ ਵਿਸ਼ਵਾਸ.........