Song 355
ਮੈਂ ਐਸੀ ਸੰਗਤ ਨਹੀਂ ਛੱਡਣੀ
Chorus
ਮੈਂ ਐਸੀ ਸੰਗਤ ਨਹੀਂ ਛੱਡਣੀ
ਜਿਹੜੀ ਇਬਨੇ ਖ਼ੁਦਾ ਨਾਲ ਪਿਆਰ ਕਰੇ
ਸੁਭਾ ਸ਼ਾਮ ਦੁਪਹਿਰਾਂ ਹਰ ਵੇਲੇ
ਅੰਜੀਲ ਦਾ ਹੀ ਪ੍ਰਚਾਰ ਕਰੇ
Verse
ਜਿੰਨੇ ਮਿਲਣ ਦੁਖਾਂ ਦੇ ਮਾਰੇ
ਸਭ ਦਾ ਦਰਦ ਵੰਡਾਈਏ
ਵਾਂਗ ਯੂਹੰਨਾ ਜੰਗਲਾਂ ਦੇ ਵਿੱਚ
ਉਹਦੀ ਹਮਦ ਸੁਣਾਈਏ
ਜਿਹੜਾ ਇਕਲੌਤਾ ਹੈ ਖ਼ਾਲਕ ਦਾ
ਉਹਦੇ ਆਉਣ ਦਾ ਰਾਹ ਤਿਆਰ ਕਰੇ
Verse
ਜਿਹਨੂੰ ਯਿਸ਼ੂ ਹੁਕਮ ਨਹੀਂ ਦਿੰਦਾ
ਉਹ ਨਾ ਕਰੇ ਮੁਨਾਦੀ
ਚੰਗਾ ਨਹੀਂ ਜੋ ਥਾਂ-ਥਾਂ ਕਰਨਾ
ਰੂਹਾਂ ਦੀ ਬਰਬਾਦੀ
ਅੰਜੀਲ ਨੂੰ ਪਾਸੇ ਰੱਖ ਦੇਵੇ
ਕੋਈ ਹੋਰ ਨਵਾਂ ਕੰਮ-ਕਾਰ ਕਰੇ
Verse
ਬੜੇ ਰੂਹਾਨੀ ਬੰਦੇ ਦੇਖੇ
ਗਲੀਂ ਸਲੀਬਾਂ ਪਾਈਆਂ
ਹੱਥ ਵਿੱਚ ਬਾਈਬਲ ਚੋਗਾ ਪਾ ਕੇ
ਜ਼ਾਹਿਰ ਕਰਨ ਭਲਿਆਈਆਂ
ਮੈਂ ਉਸ ਬੰਦੇ ਦਾ ਕਾਇਲ ਹਾਂ
ਜਿਹਦਾ ਆਪ ਯਿਸ਼ੂ ਇਕਰਾਰ ਕਰੇ
Verse
ਤੇਰੇ ਨਾਲ ਮਸੀਹ ਹੈ ਬੰਦਾ
ਤੂੰ ਖਾਦਮ ਨਹੀਂ ਡਰਨਾ
ਜਿੱਥੇ ਵੀ ਇਬਲੀਸ ਮਿਲੇ
ਤੂੰ ਸ਼ੇਰਾਂ ਵਾਂਗਰ ਲੜਨਾ
ਉਹ ਆਪੇ ਕੱਟਿਆ ਜਾਵੇਗਾ
ਜਿਹੜਾ ਹੱਥ ਤੇਰੇ ਤੇ ਵਾਰ ਕਰੇ