Song 41
ਖੁਦਾਇਆ ਤੇਰੀ ਰੂਹ ਤੋਂ ਮੈਂ ਭਲਾ
ਖੁਦਾਇਆ ਤੇਰੀ ਰੂਹ ਤੋਂ ਮੈਂ ਭਲਾ
ਨਸ ਕੇ ਕਿਧਰ ਜਾਵਾਂ ?
ਹਜ਼ੂਰੀ ਤੇਰੀ ਤੋਂ ਛੁਪ ਕੇ
ਮੈਂ ਕਿਹੜੀ ਤਰਫ਼ ਨੂੰ ਨੱਸਾਂ ?
ਮੈਂ ਚੜ੍ਹ ਜਾਵਾਂ ਜੇ ਅਸਮਾਨਾਂ ਦੇ ਉੱਤੇ
ਉੱਥੇ ਹੈਂ ਤੂੰ ਹੀ,
ਬਿਛਾਵਾਂ ਬਿਸਤਰਾ ਪਾਤਾਲ ਦੇ ਵਿੱਚ
ਉੱਥੇ ਹੈਂ ਤੂੰ ਹੀ।
ਸਮੁੰਦਰੋਂ ਪਾਰ ਜਾ ਉਤਰਾਂ
ਸੁਬਹ ਦੇ ਪੰਖਾਂ ਨੂੰ ਫੈਲਾ,
ਤੇ ਓਥੇ ਵੀ ਤੇਰਾ ਹੱਥ ਮੈਨੂੰ ਯਾ ਰੱਬ
ਰਾਹ ਵਿਖਾਵੇਗਾ।
ਖੁਦਾਇਆ ਤੂੰ ਕਰੇਂਗਾ ਦਸਤਗੀਰੀ
ਆਪੇ ਮੇਰੀ ਵੀ,
ਤੇਰਾ ਹੱਥ ਸੱਜਾ, ਓਸ ਪਾਤਾਲ ਵਿੱਚ
ਹੋਵੇ ਮਦਦ ਮੇਰੀ।
ਜੇ ਮੈਂ ਆਖਾਂ ਕਿ ਮੈਨੂੰ ਘੁੱਪ ਹਨੇਰਾ
ਹੁਣ ਛੁਪਾਏਗਾ,
ਮੇਰੇ ਗਿਰਦੇ ਹਨੇਰਾ ਵੀ ਤਦੋਂ
ਚਾਨਣ ਹੋ ਜਾਵੇਗਾ।
ਨਹੀਂ ਹੈ ਸਾਹਮਣੇ ਤੇਰੇ ਹਨੇਰਾ
ਘੁੱਪ ਹਨੇਰਾ ਵੀ,
ਹਨੇਰੀ ਰਾਤ ਤੇਰੇ ਸਾਹਮਣੇ ਹੈ
ਵਾਂਗ ਚਾਨਣ ਵੀ।