All songs

Song 63

ਪਿਆਰੇ ਯਿਸ਼ੂ ਮੈਂ ਤੇਰੇ ਫ਼ਜ਼ਲ ਲਈ

ਪਿਆਰੇ ਯਿਸ਼ੂ ਮੈਂ ਤੇਰੇ ਫ਼ਜ਼ਲ ਲਈ ਦਿਲ ਤੋਂ ਸ਼ੁਕਰਗੁਜ਼ਾਰ ਰਹਾਂ ਤੇਰਾ ਫ਼ਜ਼ਲ ਮੈਨੂੰ ਰੋਜ਼ ਚਲਾਏ ਸੁਬਹ ਸ਼ਾਮ ਤੇਰਾ ਧੰਨਵਾਦ ਕਰਾਂ-2 ਪਿਆਰ ਬੜਾ ਤੇਰਾ ਨਿਆਰਾ ਹੈ ਰਹਿਮ ਕਰਕੇ ਮੈਨੂੰ ਤੂੰ ਬੁਲਾਇਆ ਹੈ ਦੇ ਕੇ ਤੂੰ ਰਹਿਮਤਾਂ ਕੀਤਾ ਹੈ ਅਨੰਦ ਆਦਰ ਦਾ ਸਿਰ ਉੱਤੇ ਮੁਕਟ ਪਹਿਨਾਇਆ ਦਿਲ ਤੋਂ ਸ਼ੁਕਰਗੁਜ਼ਾਰ ਰਹਾਂ ਹਾਂ- ਹਾਲੇਲੂਈਆ.....2 ਛੱਡ ਕੇ ਜਗਤ ਨੂੰ ਮੈਂ ਆਇਆ ਹਾਂ ਤੇਰੀ ਛਾਤੀ ਉੱਤੇ ਅਰਾਮ ਪਾਇਆ ਮੈਂ-2 ਤੇਰੇ ਬਿਨਾਂ ਕੋਈ ਨਾ ਸਹਾਰਾ ਹੈ-2 ਆਪਣਾ ਤੂੰ ਪਿਆਰ ਮੇਰੇ ਦਿਲ ਵਿੱਚ ਪਾਇਆ-2 ਦਿਲ ਤੋਂ ਸ਼ੁਕਰਗੁਜ਼ਾਰ ਰਹਾਂ ਹਾਂ- ਹਾਲੇਲੂਈਆ.....2 ਸਿਯੋਨ ਦੇ ਰਾਹ ਤੇ ਚਲਾਇਆ ਹੈ ਦੁੱਖਾਂ ਦੇਖ ਮੇਰਾ ਦਿਲ ਘਬਰਾਇਆ ਹੈ ਦਿਸੇ ਨਾ ਕੋਈ ਸੋਹਣਾ ਮੈਨੂੰ ਤੇਰੇ ਤੋਂ ਨਾ ਵੱਧ ਸਾਰੀ ਮੁਸੀਬਤਾਂ ਨੂੰ ਦੂਰ ਭਜਾਇਆ ਹੈ-2 ਦਿਲ ਤੋਂ ਸ਼ੁਕਰਗੁਜ਼ਾਰ ਰਹਾਂ ਹਾਂ- ਹਾਲੇਲੂਈਆ.....2 ਸੌਂਪਦਾ ਮੈਂ ਆਪਣਾ ਰੂਹ, ਜਿਸਮ, ਜਾਨ ਨੂੰ ਪਵਿੱਤਰ ਬਣਾ ਤੇਰੀ ਸੇਵਾ ਮੈਂ ਕਰਾਂ ਮੇਰੇ ਵਿੱਚ ਪ੍ਰਭੂ ਤੂੰ ਦਿਸਦਾ ਰਹੇ-2 ਜਗ ਵਿੱਚ ਮੈਨੂੰ ਤੂੰ ਜਯੋਤੀ ਬਣਾਇਆ-2 ਦਿਲ ਤੋਂ ਸ਼ੁਕਰਗੁਜ਼ਾਰ ਰਹਾਂ ਹਾਂ- ਹਾਲੇਲੂਈਆ.....2