Song 362
ਤਾਰੀਫ਼ ਦਾ ਮੈਂ ਦੇਵਾਂ ਬਲੀਦਾਨ
Chorus
ਤਾਰੀਫ਼ ਦਾ ਮੈਂ ਦੇਵਾਂ ਬਲੀਦਾਨ
ਭਲਿਆਈਆਂ ਜਦੋਂ ਯਾਦ ਕਰਾਂ
Verse
ਰਿਹਾ ਗੁਜਰੇ ਦਿਨਾਂ ਵਿੱਚ ਮੇਰੇ ਨਾਲ
ਬੀਆਬਾਨ ਦੇ ਵਿੱਚ ਲਈ ਮੇਰੀ ਸਾਰ
ਮੈਂ ਸਾਂ ਹੋਇਆ ਬੇਵਫ਼ਾ, ਉਹ ਨਾ ਹੋਇਆ ਬੇਵਫਾ
ਮੇਰੇ ਰਾਹਾਂ ਵਿਚ ਰਿਹਾ ਨਿਗਾਹਬਾਨ
ਭਲਿਆਈਆਂ ਜਦੋਂ ਯਾਦ ਕਰਾਂ
Verse
ਤੰਗੀ ਮੁਸੀਬਤ ਦਾ ਆਇਆ ਜਦ ਤੂਫਾਨ
ਹੋਇਆ ਡਾਵਾਂ ਡੋਲ ਬੇੜੀ ਦੇ ਸਮਾਨ
ਮੇਰਾ ਬਣ ਕੇ ਮਲਾਹ, ਦਿੱਤਾ ਉਸ ਕਿਨਾਰੇ ਲਾ
ਸਾਰੇ ਦੁਖਾਂ ਤੋਂ ਬਚਾਈ ਮੇਰੀ ਜਾਨ
ਭਲਿਆਈਆਂ ਜਦੋਂ ਯਾਦ ਕਰਾਂ
Verse
ਜਦ ਸਤਾਇਆ ਮੈਨੂੰ ਆ ਕੇ ਭੁੱਖ ਪਿਆਸ
ਵਾਂਗਰ ਏਲੀਆ ਦੇ ਕੀਤਾ ਸੀ ਨਿਹਾਲ
ਭਾਵੇਂ ਹੋਵੇ ਭੁੱਖੇ ਸ਼ੇਰ, ਮੈਨੂੰ ਉਸ ਕੀਤਾ ਦਲੇਰ
ਚੰਗੀਆਂ ਚੀਜ਼ਾਂ ਨਾਲ ਕੀਤਾ ਸੀ ਜਵਾਨ
ਭਲਿਆਈਆਂ ਜਦੋਂ ਯਾਦ ਕਰਾਂ
Verse
ਜਦ ਬੀਮਾਰੀਆਂ ਕੀਤਾ ਪਰੇਸ਼ਾਨ
ਘਬਰਾਏ ਦਿਨੇ ਰਾਤੀਂ ਮੇਰੀ ਜਾਨ
ਮੈ ਸਾਂ ਹੋਇਆ ਕਮਜੋਰ, ਮੈਨੂੰ ਉਸ ਦਿੱਤਾ ਸੀ ਜੋਰ
ਮੇਰਾ ਕੀਤਾ ਮਜ਼ਬੂਤ ਈਮਾਨ
ਭਲਿਆਈਆਂ ਜਦੋਂ ਯਾਦ ਕਰਾਂ