All songs

Song 440

ਬੰਦ ਕਰਾਂਗਾ ਮੂੰਹ, ਮੈ ਸ਼ੇਰਾ ਦੇ ਆਕੇ

Chorus ਬੰਦ ਕਰਾਂਗਾ ਮੂੰਹ, ਮੈ ਸ਼ੇਰਾ ਦੇ ਆਕੇ ਲੱਗੇਗਾ ਨਾ ਸੇਕ ਤੈਨੂੰ, ਭੱਠੀ ਵਿੱਚ ਜਾਕੇ ਉਜਾੜਿਆ ਜੋ ਬਾਬਲ ਨੇ ਫੇਰ ਤੋਂ ਵਸਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ Verse ਭੇਜਿਆ ਸੀ ਦਾਸਾਂ ਨੂੰ ਮੈ ਤੇਰੀ ਹੀ ਨਜਾਤ ਲਈ ਸੁਣੀ ਮੈ ਖਬਰ ਤੇਰੇ ਕੀਤੇ ਹੋਏ ਪਾਪ ਦੀ ਕੰਧ ਜੌ ਜੁਦਾਈ ਵਾਲੀ ਆਪ ਹੀ ਮੈਂ ਢਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ Verse ਤੇਰੇ ਅਪਰਾਧਾਂ ਨੂੰ ਮੈ, ਜੜ੍ਹ ਤੋਂ ਮਿਟਾਵਾਂਗਾ ਚੁਣਿਆ ਏ ਤੈਨੂੰ ਹੁਣ ਮੋਹਰ ਵੀ ਮੈ ਲਾਵਾਂਗਾ ਦਾਊਦ ਦਾ ਸ਼ਹਿਰ ਮੈ ਫੇਰ ਤੋਂ ਬਣਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ Verse ਆਖਰੀ ਦਿਨਾਂ ਚ ਦੂਤ ਮੇਰੇ ਦੀ ਆਵਾਜ਼ ਏ ਚੁਣੀ ਇੱਕ ਪਰਜਾ ਜੌ ਮੇਰੇ ਲਈ ਖਾਸ ਏ ਕਸ਼ਟ ਜੌ ਤੇਰੇ ਉੱਤੇ ਜਲਦੀ ਮਿਟਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ Verse ਕੌਮਾਂ ਤੇ ਰਾਜੇ ਸਾਰੇ ਤੈਨੂੰ ਘੇਰਾ ਪਾਉਣਗੇ ਨਾਲ ਸੀ ਜੌ ਹੁਣ ਤਾਈਂ ਉੱਤੇ ਚੜ੍ਹ ਆਉਣਗੇ ਮੋਹਰ ਬੰਦ ਕੀਤੇ ਨੇ ਜੋ ਨਾਲ ਲੈ ਜਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ ਫ਼ਿਕਰ ਨਾ ਕਰ ਮੈ, ਤੇਰੇ ਲਈ ਆਇਆ ਹਾਂ