Song 232
ਤੇਰੀ ਹਜ਼ੂਰੀ ਮੇਰੇ ਨਾਲ-ਨਾਲ ਹੋਵੇ
ਤੇਰੀ ਹਜ਼ੂਰੀ ਮੇਰੇ ਨਾਲ-ਨਾਲ ਹੋਵੇ-2
ਜਿੱਥੇ ਵੀ ਜਾਣਾ ਫ਼ਤਿਹ ਤੇਰੇ ਨਾਂ 'ਚ ਹੋਵੇ-2
ਤੇਰੀ ਹਜ਼ੂਰੀ ਮੈਥੋਂ ਵੱਖਰੀ ਨਾ ਹੋਵੇ-2
ਵੈਰੀ ਸ਼ੈਤਾਨ ਮੇਰੇ ਲਾਗੇ ਨਾ ਖਲੋਵੇ
ਰੂਹ ਦੀ ਤਲਵਾਰ ਮੇਰੇ ਹੱਥਾਂ ਵਿੱਚ ਹੋਵੇ
ਚਾਰ ਚੁਫ਼ੇਰੇ ਹੋਵੇ ਵਾੜ ਤੇਰੇ ਦੂਤਾਂ ਦੀ
ਕਰਨ ਰਖਵਾਲੀ ਤੇਰੇ ਛੁਡਾਏ ਹੋਏ ਲੋਕਾਂ ਦੀ
ਕਿਰਪਾ ਦੀ ਨਿਗਾਹ ਤੇਰੀ ਮੇਰੇ ਉੱਤੇ ਹੋਵੇ
ਏਹੋ ਫਰਿਆਦ ਰੱਬਾ ਮੇਰੀ ਤੇਰੇ ਅੱਗੇ ਹੈ
ਦੀਪਕ ਵਚਨ ਦਾ ਸਦਾ ਚੱਲੇ ਮੇਰੇ ਅੱਗੇ ਹੈ
ਮੇਰੀ ਅਗਵਾਈ ਤੇਰੇ ਆਤਮਾ ਤੋਂ ਹੋਵੇ
ਡਰਦਾ ਤੇ ਕੰਬਦਾ ਮੈਂ, ਰਹਾਂ ਸਦਾ ਤੇਰੇ ਤੋਂ
ਹੋਵੇ ਨਾ ਗੁਨਾਹ ਰੱਬਾ ਫੇਰ ਕਦੀ ਮੇਰੇ ਤੋਂ
ਤੇਰਾ ਹੀ ਭੈ ਮੇਰੀ ਜ਼ਿੰਦਗੀ 'ਚ ਹੋਵੇ
ਆਤਮਾ ਦੇ ਕੰਮ ਤੇਰੇ ਹਰ ਵੇਲੇ ਹੁੰਦੇ ਰਹਿਣ
ਵੇਖ ਕੇ ਜਲਾਲੀ ਕੰਮ ਧੰਨ ਤੈਨੂੰ ਕਹਿੰਦੇ ਰਹਿਣ
ਤੇਰੀ ਹੀ ਮਹਿਮਾ ਪ੍ਰਭੂ ਹਰ ਪਾਸੇ ਹੋਵੇ।