Song 28
ਸ਼ੁਕਰ ਗੁਜ਼ਾਰ ਦੀ ਭੇਂਟ ਨੂੰ ਲੈ ਕੇ
ਸ਼ੁਕਰ ਗੁਜ਼ਾਰ ਦੀ ਭੇਂਟ ਨੂੰ ਲੈ ਕੇ,
ਆਇਆ ਯਿਸ਼ੂ ਤੇਰੇ ਦਰ -2
ਹਾਲੈਲੂਈਆ ਹੋਸ਼ਾਨ ....-2
ਮੇਰੇ ਖਾਤਿਰ ਜਗ ਤੇ ਆਇਆ
ਮੇਰੀ ਖਾਤਿਰ ਦੁਖ ਉਠਾਇਆ -2
ਕਤਰਾ-ਕਤਰਾ ਲਹੂ ਬਹਾਇਆ
ਪਾਪੀ ਲੰਘ ਜਾਵੇ ਪਾਰ -2
ਤਕਦਾ ਰਹਿੰਦਾ ਹਰਦਮ ਮੈਨੂੰ
ਮੇਰੇ ਪੈਰ ਨਾ ਡੋਲਣ ਦਿੰਦਾ -2
ਨਾ ਉਹ ਸੌਂਦਾ, ਨਾ ਉਂਘਲਾਉਂਦਾ
ਹਰ ਵੇਲੇ ਰਖਦਾ ਖਿਆਲ
ਹਾਲੈਲੂਈਆ ਹੋਸ਼ਾਨਾ....2
ਹੰਝੂ ਕਰਕੇ ਸਾਫ਼ ਓ ਮੇਰੇ
ਖੁਸ਼ੀਆਂ ਦੀ ਬਹਾਰ ਲੈ ਆਉਂਦਾ -2
ਸਵਰਗੀ ਬਰਕਤਾਂ ਨਾਲ ਓ ਮੈਨੂੰ
ਕਰਦਾ ਮਾਲਾ ਮਾਲ -2
ਹਾਲੈਲੂਈਆ ਹੋਸ਼ਾਨਾ....2