All songs

Song 427

ਯਿਸ਼ੂ ਅਸੀ ਕਿੱਥੇ ਜਾਈਏ

Chorus ਯਿਸ਼ੂ ਅਸੀ ਕਿੱਥੇ ਜਾਈਏ, ਜੀਵਨ ਦੀਆਂ ਗਲਾਂ ਤੇਰੇ ਕੋਲ ਹੈ Verse ਤੂੰ ਯਹੋਵਾ ਯਿਰੈ ਹੈ, ਤੂੰ ਬਚਾਉਣ ਵਾਲਾ, ਤੂੰ ਸੁਬਾਹ ਦਾ ਹੈ ਤਾਰਾ, ਤੂੰ ਛੁਡਾਉਣ ਵਾਲਾ, ਯਿਸ਼ੂ ਅਸੀ ਬੱਚੇ ਤੇਰੇ , ਰੱਖੀ ਸੰਭਾਲ ਕੇ ਸਾਨੂੰ, ਜਿਆਦਾ ਦੁਆ ਦੀ ਸਾਨੂੰ ਲੋੜ ਹੈ ਪਾਪੀ ਦੁਨਿਆ ਦੇ ਵਿੱਚ, ਜਿਉਣਾ ਮੁਸ਼ਕਿਲ ਹੋਇਆ ਹੈ, ਸਾਰੇ ਪਾਸੇ ਗੁਨਾਹ ਹੈ, ਰਹਿਣਾ ਮੁਸ਼ਕਿਲ ਹੋਇਆ ਹੈ , ਜਿੰਦਗੀ ਉਹ ਦੇਣ ਵਾਲਾ, ਜਿੰਦਗੀ ਉਹ ਲੈਣ ਵਾਲਾ, ਮੌਤ ਦੀ ਕੁੰਜੀ ਉਹਦੇ ਕੋਲ ਹੈ, ਦਾਨੀਏਲ ਨਬੀ ਨੂੰ, ਸ਼ੇਰਾ ਅੱਗੇ ਸੀ ਪਾਇਆ, ਬੰਦ ਸ਼ੇਰਾ ਦੇ ਮੂੰਹ, ਜਦ ਖ਼ੁਦਾ ਉੱਥੇ ਆਇਆ, ਜਿੰਦਗੀ ਉਹ ਦੇਣ ਵਾਲਾ, ਜਿੰਦਗੀ ਉਹ ਲੈਣ ਵਾਲਾ, ਮੌਤ ਦੀ ਕੁੰਜੀ ਉਹਦੇ ਕੋਲ ਹੈ, ਵਿੱਚ ਅੰਤਿਮ ਅਦਾਲਤ, ਯਿਸ਼ੂ ਖੁੱਦ ਜੱਜ ਹੋਵੇਗਾ, ਨਾਲੇ ਸਭ ਦਾ ਵਕੀਲ, ਸਿੰਘਾਸਨ ਚਿੱਟਾ ਲਗੇਗਾ, ਤੈਥੋਂ ਜੋਂ ਪਹਿਲਾਂ ਆਏ, ਯਿਸ਼ੂ ਕਹਿੰਦਾ ਉਹ ਡਾਕੂ ਚੋਰ ਹੈ, ਯਿਸ਼ੂ ਅਸੀ ਕਿੱਥੇ ਜਾਈਏ, ਜੀਵਨ ਦੀਆਂ ਗਲਾਂ ਤੇਰੇ ਕੋਲ ਹੈ !