All songs

Song 398

ਐਸੇ ਦੇਸ਼ ਵਿੱਚ ਅਸਾਂ ਚਲੇ ਜਾਣਾ ਹੈ

Chorus ਐਸੇ ਦੇਸ਼ ਵਿੱਚ ਅਸਾਂ ਚਲੇ ਜਾਣਾ ਹੈ ਜਿੱਥੇ ਭੁੱਖ ਤੇ ਪਿਆਸ ਹੋਣੀ ਨਹੀਂ ਉਸ ਦੇਸ਼ ਦਾ ਰਾਜਾ ਯਿਸ਼ੂ ਉਥੇ ਰੂਹ ਕੋਈ ਕਦੇ ਰੋਣੀ ਨਹੀਂ ਹਾਲੇਲੂਯਾਹ ਹਾਲੇਲੂਯਾਹ ਹਾਲੇਲੂਯਾਹ Verse ਪਾਪੀ ਉਸ ਦੇਸ਼ ਵਿੱਚ ਕੋਈ ਨਾ ਜਾਵੇਗਾ ਧਰਮੀ ਸਦਾ ਲਈ ਉੱਥੇ ਸੁਖ ਪਾਵੇਗਾ ਉੱਥੇ ਮੌਤ ਤੇ ਬੀਮਾਰੀ ਦਾ ਕੋਈ ਨਾਮ ਨਹੀਂ ਕਦੇ ਵੀ ਗ਼ਰੀਬੀ ਹੋਣੀ ਨਹੀਂ Verse ਜੀਵਨ ਦੀ ਨਦੀ ਉਸ ਦੇਸ਼ ਵਗਦੀ ਜੀਵਨ ਦੀ ਜੋਤੀ ਉੱਥੇ ਸਦਾ ਜਗਦੀ ਉਸ ਨਗਰੀ ਦਾ ਸੂਰਜ ਯਿਸ਼ੂ ਰਾਤ ਉੱਥੇ ਕਦੇ ਹੋਣੀ ਨਹੀਂ Verse ਹੀਰੇ ਤੇ ਜਵਾਹਰਾਂ ਦੇ ਓਹ ਨਾਲ ਜੜ੍ਹੀ ਹੈ ਪ੍ਰਭੂ ਯਿਸ਼ੂ ਆਪੇ ਉਹਦੀ ਨੀਂਹ ਧਰੀ ਹੈ ਉਹ ਨਗਰੀ ਦਾ ਚੌਂਕ ਹੈ ਸੋਨੇ ਦਾ ਮਿੱਟੀ ਉੱਥੇ ਕਦੇ ਹੋਣੀ ਨਹੀਂ