All songs

Song 476

ਮੈ ਯਿਸੂ ਦੀ ਲਾੜੀ ਹਾਂ

ਮੈ ਯਿਸੂ ਦੀ ਲਾੜੀ ਹਾਂ ਲਿਖਤਾਂ ਨਾਲ ਸਿੰਗਾਰੀ ਹਾਂ ਮੇਰਾ ਸ਼ਾਹੀ ਘਰਾਣਾ ਹੈ ਮੈ ਰਾਜ ਕੁਮਾਰੀ ਹਾਂ Verse ਮੈਨੂੰ ਸਖੀਆਂ ਕਹਿੰਦਿਆਂ ਨੇ ਤੇਰਾ ਵਧੀਆ ਲਿਬਾਸ ਨਹੀਂ ਯਿਸੂ ਨੂੰ ਪਸੰਦ ਇਹੋ ਇਹਨਾਂ ਨੂੰ ਅਹਿਸਾਸ ਨਹੀਂ ਜੌ ਪੌਲੂਸ ਦੇ ਯੁੱਗ ਵਿੱਚ ਸੀ ਮੈ ਓਹੀ ਬੇਦਾਰੀ ਹਾਂ Verse ਓਹ ਜਿੰਨਾਂ ਸਬੂਤਾ ਨਾਲ ਮੈਨੂੰ ਸਾਬਿਤ ਕਰਦਾ ਹੈ ਏਸੇ ਲਈ ਇਹ ਜ਼ਮਾਨਾ ਮੇਰੇ ਨਾਲ ਲੜਦਾ ਹੈ ਨਹੀਂ ਖਬਰ ਜ਼ਮਾਨੇ ਨੂੰ ਓਹ ਨਰ ਹੈ ਮੈ ਨਾਰੀ ਹਾਂ Verse ਏਹ ਗੀਤ ਮੁਹੱਬਤ ਦੇ ਓਹਦੀ ਯਾਦ ਚ ਗਾਉਂਦੀ ਹਾਂ ਓਹਨੇ ਕੀਤਾ ਪਸੰਦ ਮੈਨੂੰ ਦੁਨੀਆ ਨੂੰ ਸੁਣਾਉਂਦੀ ਹਾਂ ਮੰਗੇਤਰ ਮਸੀਹਾ ਦੀ ਸੀ ਪਰ ਹੁਣ ਓਹਦੀ ਲਾੜੀ ਹਾਂ