Song 367
ਹੇ ਮੈਸੇਜ ਦੇ ਜਵਾਨੋ
ਹੇ ਮੈਸੇਜ ਦੇ ਜਵਾਨੋ
ਇਸ ਮੈਸਜ ਨੂੰ ਉਠਾਓ
ਇਹ ਆਵਾਜ਼ ਖ਼ੁਦਾ ਦੀ ਹੈ
ਇਹਨੂੰ ਲੈਕੇ ਅੱਗੇ ਜਾਓ
Verse
ਇਹ ਆਵਾਜ਼ ਹੈ ਓਸ ਨਬੀ ਦੀ
ਜੌ ਮੌਤ ਨੂੰ ਲਲਕਾਰੇ
ਹੱਥ ਵਿਚ ਫੜਕੇ, ਦੋ ਧਾਰੀ
ਤਲਵਾਰ ਓਹ ਪੁਕਾਰੇ
ਦੁਲਹਨ ਨੇ ਨਹੀਂ ਮਰਨਾ
ਉੱਡਣ ਲਈ ਖੰਭ ਫੈਲਾਓ
Verse
ਛੱਡ ਮੋਬਾਈਲ ਤੂੰ, ਛੱਡਦੇ ਨੈਟ ਤੇ
ਮੰਦੀਆਂ ਸਰਚਾ ਕਰਨਾ
ਕਦੇ ਤਾ ਕੱਲਿਆਂ ਬੈਠ ਕੇ
ਮੇਰੇ ਨਾਲ ਚਰਚਾ ਕਰਲਾ
ਹੇਠ ਮੈ ਉੱਤਰ ਆਵਾਂਗਾ
ਕਦੇ ਤਾਂ ਸਿਰ ਝੁਕਾਓ
Verse
120 ਦੀ ਜਮਾਤ ਵਾਂਗਰ
ਕਰਾਰ ਤੂੰ ਪਾਵੇਂਗਾ
ਤਦ ਮੇਰੇ ਲਈ ਫੇਰ ਦੁਬਾਰਾ
ਗ਼ੈਰਤ ਨਾਲ ਭਰੇਂਗਾ
ਅੱਗ ਮੈ ਫੇਰ ਉਤਰਨਗਾਂ
ਖੜ ਮੇਰੇ ਲਈ ਜਾਓ
Verse
ਵਾਂਗ ਅਲੀਸ਼ਾ ਛੱਡ ਜ਼ਮਾਨਾ
ਏਲੀਆ ਨਾਲ ਖਲੋਵੀਂ
ਮੂਸਾ ਨਾਲ ਯੇਹੋਸ਼ੁਆਂ ਵਾਂਗਰ
ਤੰਬੂ ਦੇ ਵਿੱਚ ਹੋਵੀਂ
ਜੰਗ ਮੈ ਫੇਰ ਜਿਤਾਵਗਾ
ਹੱਥ ਸੇਵਕ ਦਾ ਉਠਾਓ
Verse
ਰਸੂਲ ਵੀ ਤਾਂ ਜਵਾਨ ਤੇਰੇ ਜਹੇ
ਮੇਰੇ ਪਿੱਛੇ ਹੋ ਗਏ
ਮੇਰੇ ਵਿੱਚ ਓਹ ਜੀ ਉੱਠਣ ਨੂੰ
ਦੇਹਾਂ ਦੇ ਵਿੱਚ ਸੋ ਗਏ
ਆਤਮਾ ਫੇਰ ਵਹਾਵਾਂਗਾ
ਇਸ ਪੋਥੀ ਨੂੰ ਖਾਓ