Song 219
ਐਸੇ ਦੇਸ਼ ਵਿੱਚ ਅਸਾਂ ਚਲੇ ਜਾਣਾ ਹੈ
ਐਸੇ ਦੇਸ਼ ਵਿੱਚ ਅਸਾਂ ਚਲੇ ਜਾਣਾ ਹੈ
ਜਿੱਥੇ ਭੁੱਖ ਤੇ ਪਿਆਸ ਹੋਣੀ ਨਹੀਂ
ਉਸ ਦੇਸ਼ ਦਾ ਰਾਜਾ ਯਿਸ਼ੂ
ਜਿੱਥੇ ਰੂਹ ਕੋਈ ਕਦੇ ਰੋਣੀ ਨਹੀਂ
ਹੀਰੇ ਤੇ ਜਵਾਹਰਾਂ ਨਾਲ ਉਹ ਜੜ੍ਹੀ ਹੈ
ਪ੍ਰਭੂ ਯਿਸ਼ੂ ਆਪੇ ਉਹਦੀ ਨੀਂਹ ਧਰੀ ਹੈ
ਉਹ ਨਗਰੀ ਹੈ ਖਾਲਿਸ ਸੋਨੇ ਦੀ
ਮਿੱਟੀ ਉੱਥੇ ਕਦੇ ਹੋਣੀ ਨਹੀਂ
ਪਾਪੀ ਉਸ ਦੇਸ਼ ਵਿੱਚ ਕੋਈ ਨਾ ਜਾਵੇਗਾ
ਧਰਮੀ ਸਦਾ ਲਈ ਉੱਥੇ ਸੁਖ ਪਾਵੇਗਾ
ਉੱਥੇ ਮੌਤ ਤੇ ਬੀਮਾਰੀ ਦਾ ਕੋਈ ਨਾਮ ਨਹੀਂ
ਗ਼ਰੀਬੀ ਉੱਥੇ ਕਦੇ ਹੋਣੀ ਨਹੀਂ
ਜੀਵਨ ਦੀ ਨਦੀ ਉਸ ਦੇਸ਼ ਵਗਦੀ
ਜੀਵਨ ਦੀ ਜੋਤੀ ਉੱਥੇ ਸਦਾ ਜਗਦੀ
ਉਸ ਨਗਰੀ ਦਾ ਸੂਰਜ ਹੈ ਯਿਸ਼ੂ
ਰਾਤ ਉੱਥੇ ਕਦੇ ਹੋਣੀ ਨਹੀਂ