Song 32
ਧੰਨਵਾਦ ਦੀ ਭੇਂਟ ਚੜ੍ਹਾਈਏ
ਧੰਨਵਾਦ ਦੀ ਭੇਂਟ ਚੜ੍ਹਾਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ
ਧੰਨਵਾਦ-2 ਹਾਲੇਲੂਯਾਹ-2
ਦਿਨ ਅੱਜ ਦਾ ਉਸਨੇ ਵਿਆਇਆ ਏ
ਉਹਨੇ ਅੱਜ ਤੱਕ ਅਸਾਂ ਨੂੰ ਬਚਾਇਆ ਏ
ਉਹਦੀ ਬੰਦਗੀ 'ਚ ਚਾਵਾਂ ਨਾਲ ਆਈਏ
ਖ਼ੁਸ਼ੀ ਨਾਲ ਉਹਦਾ ਧੰਨਵਾਦ ਕਰ ਕਰ ਕੇ
ਲੈਣੀ ਬਰਕਤ ਅਸਾਂ ਝੋਲੀ ਭਰ-ਭਰ ਕੇ
ਉਹਦੇ ਦਰ ਤੋਂ ਕਦੀ ਨਾ ਖਾਲੀ ਜਾਈਏ
ਮੁੱਠੀ ਖੋਲ ਸਭ ਜੀਆਂ ਨੂੰ ਰਜਾਉਂਦਾ ਏ
ਸੋਤੇ ਪੱਥਰਾਂ 'ਚੋਂ ਪਾਣੀ ਦੇ ਵਗਾਉਂਦਾ ਹੈ
ਸੱਚੇ ਦਿਲ ਨਾਲ ਉਹਨੂੰ ਵਡਿਆਈਏ
ਉਹਦੇ ਪਿਆਰ ਦੀਆਂ ਕਿਰਨਾਂ 'ਚ ਹੋਈਆ ਮਜ਼ਬੂਤ
ਉਹਦੇ ਦਿਨ ਰਾਤ ਗੁਣ ਗਾਈਏ ਰਹੀਏ ਭਰਪੂਰ
ਉਹਨੂੰ ਦਿਲ ਚੋਂ ਕਦੇ ਲਾ ਭੁਲਾਈਏ