Song 48
ਆਓ ਇੱਕ ਨਵਾਂ ਗੀਤ ਰੱਬ ਲਈ ਗਾਓ
ਆਓ ਇੱਕ ਨਵਾਂ ਗੀਤ ਰੱਬ ਲਈ ਗਾਓ,
ਸਭ ਜੋ ਜਮੀਨ ਦੇ ਹੋ ਗਾਵਣ ਲਈ ਆਓ।
ਕਰੋ ਸਭ ਬਜ਼ੁਰਗੀ ਖੁਦਾਵੰਦ ਦੇ ਨਾਂ ਦੀ,
ਰੋਜ਼-ਰੋਜ਼ ਮੁਕਤੀ ਉਸਦੀ ਸੁਣਾਓ।
ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ,
ਕੌਮਾਂ ਅੱਗੇ ਬਜ਼ੁਰਗੀ ਬਤਾਓ।
ਕਿਉਂ ਜੋ ਰੱਬ ਹੈ ਸਭ ਦੇਵਤਿਆਂ ਨਾਲੋਂ ਵੱਡਾ
ਤੁਸੀਂ ਲਾਇਕ ਤੌਰ ਨਾਲ ਉਸ ਨੂੰ ਵਡਿਆਓ
ਲੋਕਾਂ ਦੇ ਬੁੱਤ ਸਾਰੇ ਝੂਠ ਤੇ ਨਾਚੀਜ ਹਨ,
ਅਸਮਾਨ ਦੇ ਖੁਦਾ ਨੂੰ ਖਾਲਿਕ ਬਣਾਓ।
ਓਹਦੇ ਹਜ਼ੂਰ ਵਿੱਚ ਹੈ ਇੱਜ਼ਤ ਤੇ ਦੌਲਤ,
ਪਾਕ ਘਰ ਵਿੱਚ ਓਹਦੇ ਨੇਕੀ ਨਾਲ ਆਓ।