Song 408
ਜਿਹੜਾ ਵਚਨ ਚ ਜਿਉਂਦਾ ਏ
ਜਿਹੜਾ ਵਚਨ ਚ ਜਿਉਂਦਾ ਏ
ਓਹ ਜਗ ਵੱਲੋਂ ਮਰਦਾ ਏ
ਓਹਦਾ ਕੰਮ-ਕਾਰ
ਨਿਹਚਾ ਨੂੰ ਪਰਗਟ ਕਰਦਾ ਏ
Verse
ਨਿਹਚਾ ਵਾਲੇ ਜੀ ਕੇ ਦੱਸਦੇ
ਸਬਰ ਦਾ ਪਿਆਲਾ ਪੀ ਕੇ ਦਸਦੇ
ਦੁਨੀਆ ਚਾਹੇ ਕੁਝ ਵੀ ਬੋਲੇ
ਤਾਹਨੇ ਮੇਹਣੇ ਸਹਿ ਕੇ ਹੱਸਦੇ
ਜਿਹੜਾ ਯਿਸੂ ਦਾ ਹੋ ਜਾਂਦਾ
ਓਹ ਸਭ ਕੁਝ ਜਰਦਾ ਹੈ
Verse
ਨਿਹਚਾਵਾਨ ਯਿਸੂ ਦਾ ਕੈਦੀ
ਜਗ ਹੈ ਓਹਦੇ ਲਈ ਹੁਣ ਰੱਦੀ
ਦੌਲਤ ਸ਼ੋਹਰਤ ਛੱਡਕੇ ਓਹਨੇ
ਵਚਨ ਚ ਆਪਣੀ ਜਗ੍ਹਾ ਹੈ ਲੱਭੀ
ਓਹ ਮਾਰਾਂ ਖਾ ਲੈਂਦਾ
ਘਾਟੇ ਵੀ ਭਰਦਾ ਐ
Verse
ਵਚਨ ਮੁਤਾਬਿਕ ਜੀਣਾ ਸਿੱਖਿਆ
ਕਰਦਾ ਹੈ ਨਿਹਚਾ ਦੀ ਰੱਖਿਆ
ਛੱਡਕੇ ਕੂੜ ਦੀ ਗੱਪ-ਸ਼ੱਪ ਹੁਣ ਓਹ
ਵਚਨ ਦੇ ਤੰਬੂ ਵਿੱਚ ਹੈ ਵਸਿਆ
ਹਰ ਰੋਜ ਮਸੀਹਾ ਲਈ
ਓਹ ਖੁਦ ਨਾਲ ਲੜਦਾ ਏ
Verse