Song 29
ਨਾਮ ਜੱਪ, ਨਾਮ ਜੱਪ, ਨਾਮ ਜੱਪ ਲੈ ....2
ਨਾਮ ਜੱਪ, ਨਾਮ ਜੱਪ, ਨਾਮ ਜੱਪ ਲੈ ....2
ਹਾਏ ਨੀ ਜਿੰਦੇ ਮੇਰੀਏ ਤੂੰ ਨਾਮ ਜੱਪ ਲੈ
ਪਾਪਾਂ ਤੇ ਗੁਨਾਹਾਂ ਚ ਗਵਾ ਲੀ ਜ਼ਿੰਦਗੀ
ਕਦੇ ਵੀ ਨਾ ਕੀਤੀ ਯਿਸ਼ੂ ਜੀ ਦੀ ਬੰਦਗੀ-2
ਯਿਸ਼ੂ ਜੀ ਦਾ ਨਾਮ ਸੁਬਾਹ ਸ਼ਾਮ ਜਪ ਲੈ
ਹਾਏ ਨੀ ਜਿੰਦੇ ਮੇਰੀਏ......
ਨਾਮ ਜੱਪਿਆਂ ਹੀ ਤੇਰੇ ਕੰਮ ਆਉਣਾ ਹੈ
ਬਿਨਾਂ ਨਾਮ ਜੱਪਿਆਂ ਤੂੰ ਪਛਤਾਉਣਾ ਹੈ-2
ਬੁਰੇ ਕੰਮ ਛੱਡ ਯਿਸ਼ੂ ਨਾਮ ਜੱਪ ਲੈ
ਹਾਏ ਨੀ ਜਿੰਦੇ ਮੇਰੀਏ......
ਸਾਰੇ ਨਾਮਾਂ ਵਿੱਚੋ ਉੱਚਾ ਨਾਮ ਯਿਸ਼ੂ ਦਾ
ਸੂਲੀ ਵਾਲਾ ਵੇਖ ਲੈ ਨਿਸ਼ਾਨ ਯਿਸ਼ੂ ਦਾ-2
ਬੰਦਿਆ ਤੂੰ ਯਿਸ਼ੂ ਤੇ ਈਮਾਨ ਰਖ ਲੈ
ਹਾਏ ਨੀ ਜਿੰਦੇ ਮੇਰੀਏ......
ਯਿਸ਼ੂ ਨਾਮ ਵਿੱਚ ਜਾਂਦੀਆਂ ਬਿਮਾਰੀਆਂ
ਮਿਟ ਜਾਂਦੇ ਪਾਪ ਨਾਲੇ ਬਦਕਾਰੀਆਂ-2
ਅੱਖਾਂ ਅੱਗੇ ਯਿਸ਼ੂ ਦਾ ਕਲਾਮ ਰਖ ਲੈ
ਹਾਏ ਨੀ ਜਿੰਦੇ ਮੇਰੀਏ......
ਜਿਨ੍ਹਾਂ ਜਿਨ੍ਹਾਂ ਯਿਸ਼ੂ ਜੀ ਦਾ ਨਾਮ ਜੱਪਿਆ
ਉਨ੍ਹਾਂ ਦੇ ਦਿਲੋਂ ਚੋਂ ਸੀ ਸ਼ੈਤਾਨ ਨੱਸਿਆ-2
ਯਿਸ਼ੂ ਜੀ ਦਾ ਨਾਮ ਸੁਬਹ ਸ਼ਾਮ ਜਪ ਲੈ
ਹਾਏ ਨੀ ਜਿੰਦੇ ਮੇਰੀਏ......