Song 403
ਕੋਰਸ :- *ਮਕਤਬ ਵਿੱਚ ਸੂਲੀ ਵਾਲੇ ਦੇ
ਕੋਰਸ :- *ਮਕਤਬ ਵਿੱਚ ਸੂਲੀ ਵਾਲੇ ਦੇ,
ਉਹਦੇ ਤਾਲਿਬ ਆ ਕੇ ਪੜ੍ਹਦੇ ਨੇ,
ਉੱਥੇ ਫ਼ੀਸ ਨਹੀਂ ਲੈਂਦੇ ਪੈਸਿਆਂ ਦੀ,
ਉੱਥੇ ਸਿਰ ਨਜ਼ਰਾਨੇ ਚੜ੍ਹਦੇ ਨੇ।
1. ਨਾਲ੍ਹ ਆਰੇ ਯਕੂਬ ਨੂੰ ਚੀਰ ਦਿੱਤਾ,
ਕਰ ਉਸਨੂੰ ਲੀਰੋ-ਲੀਰ ਦਿੱਤਾ,
ਓਥੇ ਨਾਲ੍ਹ ਕੋਹਾੜਿਆਂ ਸਿਰ ਲੱਥਦੇ,
ਓਥੇ ਧੜ੍ਹ ਦੇ ਟੁਕੜੇ ਕਰਦੇ ਨੇ।
ਮਕਤਬ ਵਿੱਚ ਸੂਲੀ.....
2. ਪਤਰਸ ਨੂੰ ਉਲਟਾ ਸੂਲੀ ਤੇ,
ਵਿੱਚ ਰੋਮ ਦੇ ਦੁਸ਼ਮਣਾਂ ਚਾੜ੍ਹ ਦਿੱਤਾ,
ਓਥੇ ਸ਼ੇਰ ਬਹਾਦੁਰ ਯਿਸੂ ਦੇ,
ਹੱਸ-ਹੱਸ ਕੇ ਮੁਸੀਬਤ ਜਰਦੇ ਨੇ।
ਮਕਤਬ ਵਿੱਚ ਸੂਲੀ .....
3. ਵਿੱਚ ਤੇਲ ਕੁੜਾਇਆਂ ਤੜਫਣ ਕਈ,
ਵਿੱਚ ਖੱਲ੍ਹਾਂ ਸੀਤੇ ਫੜਕਣ ਕਈ,
ਬੱਕਰੇ ਦੇ ਵਾਂਗ ਕਬਾਬ ਬਣੇ,
ਸੀਖਾਂ ਦੇ ਉੱਤੇ ਚੜਦੇ ਨੇ।
ਮਕਤਬ ਵਿੱਚ ਸੂਲੀ .....
4. ਲੋਕਾਂ ਸਾੜਿਆ ਪੋਲੀਕਾਰਪ ਨੂੰ,
ਯਿਸੂ ਦੇ ਸੱਚੇ ਆਸ਼ਿਕ ਨੂੰ,
ਬਲਡੀਨਾਂ ਸੁੱਟੀ ਜਦੋਂ ਸ਼ੇਰਾਂ ਅੱਗੇ,
ਉਹਦੇ ਟੁਕੜੇ-ਟੁਕੜੇ ਕਰਦੇ ਨੇਂ।
ਮਕਤਬ ਵਿੱਚ ਸੂਲੀ ......
5. 'ਦੁੱਖੀ' ਹੋ ਕੇ ਸ਼ਹਾਦਤ ਪਾਉਂਦੇ ਜੋ,
ਵਿੱਚ ਰਾਜ ਮਸੀਹ ਦੇ ਜਾਂਦੇ ਓ,
ਇਹ ਪਾਪੀ ਦੁਨੀਆਂ ਕੀ ਜਾਣੇ,
ਸੱਚ ਜਾਣਿਓ ਉਹ ਨਾ ਮਰਦੇ ਨੇ।
ਮਕਤਬ ਵਿੱਚ ਸੂਲੀ .....