Song 408
ਅੱਜ ਫੇਰ ਤੇਰੀ ਮੌਤ ਦਾ
Chorus
ਅੱਜ ਫੇਰ ਤੇਰੀ ਮੌਤ ਦਾ
ਪਲ ਯਾਦ ਆ ਗਿਆ
ਕੱਢਿਆ ਤੂੰ ਮੇਰੇ ਜੀਣ ਦਾ
ਹੱਲ ਯਾਦ ਆ ਗਿਆ
Verse
ਅੱਜ ਫੁੱਲ ਹਾਂ ਮੈ ਗੁਲਾਬ ਦਾ
ਪਰ ਥੋਰ ਸਾਂ ਕਦੇ
ਕਰ-ਕਰ ਕੇ ਪਾਪ ਹੋ ਗਿਆ
ਕਮਜੋਰ ਸਾਂ ਕਦੇ
ਤੂੰ ਬਖਸ਼ਿਆ ਨਵੇਂ ਸਿਰੋਂ
ਬਲ ਯਾਦ ਆ ਗਿਆ
Verse
ਪੈਂਡੇ ਤਾ ਬਹੁਤ ਕਰ ਲਏ
ਮੰਜਿਲ ਨਾ ਮਿਲੀ
ਪਾਣੀ ਤਾਂ ਬਹੁਤ ਪੀ ਲਏ
ਪਰ ਪਿਆਸ ਨਾ ਬੁਜੀ
ਪੀਤਾ ਹੈ ਜੋ ਸਲੀਬ ਤੋਂ
ਜਲ ਯਾਦ ਆ ਗਿਆ
Verse
ਕਿੱਲਾਂ ਦੇ ਉਹ ਨਿਸ਼ਾਨ ਮੈ
ਕਿੱਦਾਂ ਭੁਲਾ ਦਿਆਂ
ਇਹ ਮੋਤੀ ਭਾਰੇ ਮੁੱਲ ਦਾ
ਕਿੱਦਾਂ ਗਵਾਂ ਦਿਆਂ
ਪਿੱਠ ਤੇਰੀ ਤੇ ਜੋ ਚਲਿਆ ਸੀ
ਹਲ ਯਾਦ ਆ ਗਿਆ
Verse
ਬੇਅਰਥ ਇੱਕ ਆਵਾਜ਼ ਸਾਂ
ਤੈਥੋਂ ਬਿਨਾਂ ਖੁਦਾ
ਜਦ ਬੇਵਫਾ ਮੈ ਹੋ ਗਿਆ
ਕੀਤੀ ਸੀ ਤੂੰ ਵਫਾ
ਦੁਖਾਂ ਚ ਮੇਰਾ ਬੀਤਿਆ
ਕੱਲ ਯਾਦ ਆ ਗਿਆ