All songs

Song 367

ਸੋਨਾ ਚਾਂਦੀ ਨਾ ਕੋਈ ਮਹਿਲ ਮਿਨਾਰਾ ਚਾਹੀਦਾ

Chorus ਸੋਨਾ ਚਾਂਦੀ ਨਾ ਕੋਈ ਮਹਿਲ ਮਿਨਾਰਾ ਚਾਹੀਦਾ ਮੈਨੂੰ ਮੇਰੇ ਬੱਚਿਆਂ ਦਾ ਛੁਟਕਾਰਾ ਚਾਹੀਦਾ Verse ਅਣਹੋਣੀ ਨੂੰ ਹੋਣੀ, ਯਿਸੂ ਤੂੰ ਬਣਾ ਸਕਦਾ ਪੱਥਰ ਵਰਗੇ ਹਿਰਦਿਆਂ ਨੂੰ ਤੂੰ ਪਿਘਲਾ ਸਕਦਾ ਤੇਰੀ ਕਿਰਪਾ ਦਾ ਬੱਸ ਇਕ ਇਸ਼ਾਰਾ ਚਾਹੀਦਾ ਮੈਨੂੰ ਮੇਰੇ ਬੱਚਿਆਂ ਦਾ ਛੁਟਕਾਰਾ ਚਾਹੀਦਾ Verse ਬਾਈਬਲ ਨੂੰ ਨੂੰ ਪੜ੍ਹਦੇ, ਫ਼ੜੀ ਰਹਿਣ ਮੋਬਾਇਲਾ ਨੂੰ ਤੂੰ ਹੀ ਯਿਸੂ ਬਦਲ ਇਹਨਾਂ ਦੇ ਬੁਰੇ ਖਿਆਲਾਂ ਨੂੰ ਤੇਰੀ ਕਿਰਪਾ ਦਾ ਬੱਸ ਇਕ ਇਸ਼ਾਰਾ ਚਾਹੀਦਾ ਮੈਨੂੰ ਮੇਰੇ ਬੱਚਿਆਂ ਦਾ ਛੁਟਕਾਰਾ ਚਾਹੀਦਾ Verse ਹੋਵੇ ਨਾ ਬਦਨਾਮ ਕਿਤੇ ਇਹ ਸਾਖੀ ਬੱਚਿਆਂ ਦੀ ਕਿੰਨਾ ਚਿਰ ਕਰਾਂਗਾ ਯਿਸੂ, ਰਾਖੀ ਬੱਚਿਆਂ ਦੀ ਇਹਨਾ ਨੂੰ ਤੇਰਾ ਹੀ ਸਿਰਫ ਸਹਾਰਾ ਚਾਹੀਦਾ ਮੈਨੂੰ ਮੇਰੇ ਬੱਚਿਆਂ ਦਾ ਛੁਟਕਾਰਾ ਚਾਹੀਦਾ Verse ਤੇਰੇ ਲਈ ਜੀਏ ਤੇ ਬਸ ਤੇਰੇ ਲਈ ਮਰ ਸਕੀਏ ਮੈ ਤੇ ਮੇਰਾ ਘਰਾਣਾ ਤੇਰੀ ਸੇਵਾ ਕਰ ਸਕੀਏ ਪੁਲਪਿਟ ਉੱਤੇ ਤੇਰਾ ਅਜਬ, ਨਜਾਰਾ ਚਾਹੀਦਾ ਮੈਨੂੰ ਮੇਰੇ ਬੱਚਿਆਂ ਦਾ ਛੁਟਕਾਰਾ ਚਾਹੀਦਾ
ਸੋਨਾ ਚਾਂਦੀ ਨਾ ਕੋਈ ਮਹਿਲ ਮਿਨਾਰਾ ਚਾਹੀਦਾ · Songs of Bride