All songs

Song 389

ਇੱਕ ਗੱਲ ਦਾ ਗਿਲਾ ਮੈਨੂੰ ਤੇਰੇ ਤੇ

Chorus ਇੱਕ ਗੱਲ ਦਾ ਗਿਲਾ ਮੈਨੂੰ ਤੇਰੇ ਤੇ ਤੂੰ ਪਹਿਲੇ ਪਿਆਰ ਨੂੰ ਛੱਡ ਬੈਠਾ Verse ਕਿੱਦਾਂ ਵਚਨ ਫੈਲਾਉਣ ਦੀ ਖਾਤਿਰ ਕਿੰਨੇ ਯਤਨ ਤੂੰ ਕਰਦਾ ਸੀ ਵਾਂਗ ਅਯੂਬ ਦੇ ਦੁਖਾਂ ਵਿੱਚ ਵੀ ਵਚਨ ਦੇ ਨਾਲ ਤੂੰ ਖੜਦਾ ਸੀ ਖੁਦਾ ਦੀ ਸੇਵਾ ਕਰਨ ਇੱਛਾ ਕਿਸ ਦੇ ਲਈ ਤੂੰ ਛੱਡ ਬੈਠਾ Verse ਜੀਵਨ ਦਾ ਰੁੱਖ ਜੋ ਕੋਲ ਸੀ ਤੇਰੇ ਜਿਸ ਦੇ ਨਾਲ ਤੂੰ ਜਿਉਂਦਾ ਸੀ ਅੰਮ੍ਰਿਤ ਜਲ ਦੇ ਸੋਤੇ ਤੋਂ ਜੀਵਨ ਦਾ ਪਾਣੀ ਤੂੰ ਪੀਂਦਾ ਸੀ ਕਿਵੇਂ ਉਸ ਜੀਵਨ ਦੇ ਰੁੱਖ ਨਾਲੋ ਤੂੰ ਆਪਣੇ ਆਪ ਨੂੰ ਵੱਢ ਬੈਠਾ Verse ਮੁੜ ਆਵੇ ਤੂੰ ਪਹਿਲੇ ਹੀ ਥਾਂ ਤੇ ਇਹੋ ਹੀ ਮੈ ਚਾਉਂਦਾ ਹਾਂ ਇਸ ਲਈ ਤੇਰੇ ਦਿਲ ਦੇ ਬੂਹੇ ਬਾਹਰ ਪਿਆ ਖੜਕੋਂਦਾ ਹਾਂ ਤਾਹੀਂ ਤਾ ਅੱਜ ਮੈ ਬਾਹਰ ਹਾਂ ਕਿਉ ਜੋਂ, ਤੂੰ ਦਿਲ ਆਪਣੇ ਚੋਂ ਕੱਢ ਬੈਠਾ Verse ਤੇਰੇ ਕੰਮ, ਤੇਰੀ ਮਿਹਨਤ ਤੇ ਮੈ ਤੇਰੇ ਸਬਰ ਨੂੰ ਜਾਣਦਾ ਹਾਂ ਮੇਰੇ ਤੇ ਜਿਹੜੀ ਨਿਹਚਾ ਤੂੰ ਰੱਖੀ ਉਸ ਨੂੰ ਵੀ ਮੈ ਪਹਿਚਾਣਦਾ ਹਾਂ ਮੁੜ ਆਜਾ ਤੇ ਕੰਮ ਕਰ ਪਹਿਲੇ ਜਿਹੜੇ ਕੰਮ ਤੂੰ ਛੱਡ ਬੈਠਾ
ਇੱਕ ਗੱਲ ਦਾ ਗਿਲਾ ਮੈਨੂੰ ਤੇਰੇ ਤੇ · Songs of Bride