Song 383
ਐਸੇ ਦੇਸ਼ ਵਿੱਚ ਅਸਾਂ ਚਲੇ ਜਾਣਾ ਹੈ
Chorus
ਐਸੇ ਦੇਸ਼ ਵਿੱਚ ਅਸਾਂ ਚਲੇ ਜਾਣਾ ਹੈ
ਜਿੱਥੇ ਭੁੱਖ ਤੇ ਪਿਆਸ ਹੋਣੀ ਨਹੀਂ
ਉਸ ਦੇਸ਼ ਦਾ ਰਾਜਾ ਯਿਸ਼ੂ
ਉਥੇ ਰੂਹ ਕੋਈ ਕਦੇ ਰੋਣੀ ਨਹੀਂ
ਹਾਲੇਲੂਯਾਹ ਹਾਲੇਲੂਯਾਹ ਹਾਲੇਲੂਯਾਹ
Verse
ਪਾਪੀ ਉਸ ਦੇਸ਼ ਵਿੱਚ ਕੋਈ ਨਾ ਜਾਵੇਗਾ
ਧਰਮੀ ਸਦਾ ਲਈ ਉੱਥੇ ਸੁਖ ਪਾਵੇਗਾ
ਉੱਥੇ ਮੌਤ ਤੇ ਬੀਮਾਰੀ ਦਾ ਕੋਈ ਨਾਮ ਨਹੀਂ
ਕਦੇ ਵੀ ਗ਼ਰੀਬੀ ਹੋਣੀ ਨਹੀਂ
Verse
ਜੀਵਨ ਦੀ ਨਦੀ ਉਸ ਦੇਸ਼ ਵਗਦੀ
ਜੀਵਨ ਦੀ ਜੋਤੀ ਉੱਥੇ ਸਦਾ ਜਗਦੀ
ਉਸ ਨਗਰੀ ਦਾ ਸੂਰਜ ਯਿਸ਼ੂ
ਰਾਤ ਉੱਥੇ ਕਦੇ ਹੋਣੀ ਨਹੀਂ
Verse
ਹੀਰੇ ਤੇ ਜਵਾਹਰਾਂ ਦੇ ਓਹ ਨਾਲ ਜੜ੍ਹੀ ਹੈ
ਪ੍ਰਭੂ ਯਿਸ਼ੂ ਆਪੇ ਉਹਦੀ ਨੀਂਹ ਧਰੀ ਹੈ ਉਹ ਨਗਰੀ ਦਾ ਚੌਂਕ ਹੈ ਸੋਨੇ ਦਾ
ਮਿੱਟੀ ਉੱਥੇ ਕਦੇ ਹੋਣੀ ਨਹੀਂ