All songs

Song 403

ਬੰਦ ਕਰਾਂਗਾ ਮੂੰਹ, ਮੈ ਸ਼ੇਰਾ ਦੇ ਆਕੇ

Chorus ਬੰਦ ਕਰਾਂਗਾ ਮੂੰਹ, ਮੈ ਸ਼ੇਰਾ ਦੇ ਆਕੇ ਲੱਗੇਗਾ ਨਾ ਸੇਕ ਤੈਨੂੰ, ਭੱਠੀ ਵਿੱਚ ਜਾਕੇ ਉਜਾੜਿਆ ਜੋ ਬਾਬਲ ਨੇ ਫੇਰ ਤੋਂ ਵਸਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ Verse ਭੇਜਿਆ ਸੀ ਦਾਸਾਂ ਨੂੰ ਮੈ ਤੇਰੀ ਹੀ ਨਜਾਤ ਲਈ ਸੁਣੀ ਮੈ ਖਬਰ ਤੇਰੇ ਕੀਤੇ ਹੋਏ ਪਾਪ ਦੀ ਕੰਧ ਜੌ ਜੁਦਾਈ ਵਾਲੀ ਆਪ ਹੀ ਮੈਂ ਢਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ Verse ਤੇਰੇ ਅਪਰਾਧਾਂ ਨੂੰ ਮੈ, ਜੜ੍ਹ ਤੋਂ ਮਿਟਾਵਾਂਗਾ ਚੁਣਿਆ ਏ ਤੈਨੂੰ ਹੁਣ ਮੋਹਰ ਵੀ ਮੈ ਲਾਵਾਂਗਾ ਦਾਊਦ ਦਾ ਸ਼ਹਿਰ ਮੈ ਫੇਰ ਤੋਂ ਬਣਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ Verse ਆਖਰੀ ਦਿਨਾਂ ਚ ਦੂਤ ਮੇਰੇ ਦੀ ਆਵਾਜ਼ ਏ ਚੁਣੀ ਇੱਕ ਪਰਜਾ ਜੌ ਮੇਰੇ ਲਈ ਖਾਸ ਏ ਕਸ਼ਟ ਜੌ ਤੇਰੇ ਉੱਤੇ ਜਲਦੀ ਮਿਟਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ Verse ਕੌਮਾਂ ਤੇ ਰਾਜੇ ਸਾਰੇ ਤੈਨੂੰ ਘੇਰਾ ਪਾਉਣਗੇ ਨਾਲ ਸੀ ਜੌ ਹੁਣ ਤਾਈਂ ਉੱਤੇ ਚੜ੍ਹ ਆਉਣਗੇ ਮੋਹਰ ਬੰਦ ਕੀਤੇ ਨੇ ਜੋ ਨਾਲ ਲੈ ਜਾਵਾਂਗਾ ਫ਼ਿਕਰ ਨਾ ਕਰੀਂ ਮੈ, ਤੇਰੇ ਲਈ ਆਵਾਗਾ ਫ਼ਿਕਰ ਨਾ ਕਰ ਮੈ, ਤੇਰੇ ਲਈ ਆਇਆ ਹਾਂ ਨਵੀਂ ਜ਼ਿੰਦਗੀ, ਨਵਾਂ ਮੈਂ ਬਣ ਜਾਵਾਂ ਯਿਸੂ ਜੀ ਮੈਨੂੰ ਮਸਹ ਕਰਿਓ Verse ਪੁਰਾਣੀ ਇਨਸਾਨੀਅਤ ਲਾਹ ਕੇ ਸੁੱਟਾਂ ਯਿਸੂ ਜੀ ਬੁਰੇ ਕੰਮਾਂ ਨੂੰ ਛੱਡ ਕੇ ਤੇਰੇ ਸੱਚੇ ਮਾਰਗ ਆਵਾਂ ਪਾਪ ਦੇ ਬਸਤਰ ਲਾ ਕੇ ਯਿਸੂ ਰੂਹ ਦੇ ਬਸਤਰ ਪਾਵਾਂ ਪੁਰਾਣੀ ਇਨਸਾਨੀਅਤ ਲਾਹ ਕੇ ਸੁੱਟਾਂ ਯਿਸੂ ਜੀ ਨਵੀਂ ਪਹਿਨ ਕੇ ਨਵਾਂ ਮੈ ਬਣ ਜਾਵਾਂ ਯਿਸੂ ਜੀ ਮੈਨੂੰ ਮਸਹ ਕਰਿਓ Verse ਕੱਚੀਆਂ ਇੱਟਾਂ ਦੇ ਉੱਤੇ ਪੈਂਦੀ ਜਦੋਂ ਬਾਰਿਸ਼ ਕੱਚੀ ਇੱਟ ਦੇ ਉੱਤੇ ਜਦ ਵੀ ਬਾਰਿਸ਼ ਟਿੱਪ-ਟਿੱਪ ਪੈਂਦੀ ਏ ਸੂਰਤ-ਸੀਰਤ ਵਿਗੜ ਜਾਵੇ ਫਿਰ ਕਾਸੇ ਦੀ ਨਾ ਰਹਿੰਦੀ ਏ ਕੱਚੀਆਂ ਇੱਟਾਂ ਦੇ ਉੱਤੇ ਪੈਂਦੀ ਜਦੋਂ ਬਾਰਿਸ਼ ਕੱਚੀ ਇੱਟ ਵਾਂਗ ਮੈਂ ਨਾ ਖੁਰ ਜਾਵਾਂ ਯਿਸੂ ਜੀ ਮੈਨੂੰ ਮਸਹ ਕਰਿਓ Verse ਆਤਮਾ ਦੀ ਢਾਲ ਨਾਲੇ ਦੇਵੋ ਤਲਵਾਰ ਜੀ ਆਤਮਾ ਦੀ ਤਲਵਾਰ ਬਖਸ਼ ਦਿਓ ਪਾਪ ਤੇ ਫਤਿਹ ਪਾਵਾਂ ਤੇਰੀ ਕ੍ਰਿਪਾ ਦੇ ਨਾਲ ਤੇਰੇ ਬਚਨ ਚ ਵਧਦਾ ਜਾਵਾਂ ਆਤਮਾ ਦੀ ਢਾਲ ਨਾਲੇ ਦੇਵੋ ਤਲਵਾਰ ਵਾਰ ਰੋਕਾਂ ਤੇ ਨਾਲੇ ਮੈਂ ਕਰੀ ਜਾਵਾਂ ਯਿਸੂ ਜੀ ਮੈਨੂੰ ਮਸਹ ਕਰਿਓ Verse ਜਦੋਂ ਵੀ ਯਿਸੂ ਜੀ ਤੇਰੇ ਨਾਂ ਤੇ ਪਵੇ ਮਰਨਾ ਜ਼ਿੰਦਗੀ ਦੇ ਵਿਚ ਜਦ ਵੀ ਯਿਸੂ ਐਸਾ ਮੌਕਾ ਆ ਜਾਵੇ ਪੋਟਾ- ਪੋਟਾ” “ਰੋਮ- ਰੋਮ” ਮੇਰਾ ਯਿਸੂ- ਯਿਸੂ ਕਹਿ ਪਾਵੇ ਜਦੋਂ ਵੀ ਯਿਸ਼ੂ ਜੀ ਤੇਰੇ ਨਾ ਤੇ ਪਵੇ ਮਰਨਾ ਅੱਗੇ ਹੋਕੇ ਸੀਸ ਆਪਣਾ ਕਤਾਵਾਂ ਯਿਸੂ ਜੀ ਮੈਨੂੰ ਮਸਹ ਕਰਿਓ
ਬੰਦ ਕਰਾਂਗਾ ਮੂੰਹ, ਮੈ ਸ਼ੇਰਾ ਦੇ ਆਕੇ · Songs of Bride