All songs

Song 379

ਜਿਉਂਦਿਆਂ ਤੂੰ ਮੈਨੂੰ ਪਿਆਰ ਕੀਤਾ

Chorus ਜਿਉਂਦਿਆਂ ਤੂੰ ਮੈਨੂੰ ਪਿਆਰ ਕੀਤਾ ਮਰਕੇ ਤੂੰ ਮੈਨੂੰ ਬਚਾ ਲਿਆ ਹੋ ਕੇ ਦਫਨ ਦੂਰ ਕਿਤੇ ਪਾਪ ਮੇਰੇ ਜਿੰਦਾ ਹੋਕੇ ਧਰਮੀ ਬਣਾ ਲਿਆ Verse ਸੱਭੇ ਕਮਜੋਰੀਆ ਦਾ ਕੀਤਾ ਹੈ ਇਲਾਜ ਤੂੰ ਜਦੋਂ ਮੈਨੂੰ ਭੀੜ ਵਿੱਚੋ ਮਾਰੀ ਸੀ ਅਵਾਜ ਤੂੰ ਅੱਖੀਆਂ ਦਾ ਧੁੰਦਲਾ ਖਤਮ ਹੋਇਆ ਸੁਰਮਾ ਜਦੋਂ ਦਾ ਤੇਰਾ ਪਾ ਲਿਆ Verse ਆ ਗਏ ਵਿਰੋਧੀ ਤੇਰੇ, ਬੰਨ ਬੰਨ ਪਾਲਾਂ ਸੀ ਸਿਫ਼ਤਾਂ ਕਰਨ ਵਾਲੇ ਲਵਾ ਉੱਤੇ ਗਾਲਾਂ ਸੀ ਸਕਿਆ ਨਾ ਦੇਖ ਤੈਨੂੰ ਮਰਦੇ ਨੂੰ ਸੂਰਜ ਨੇ ਮੁਖੜਾ ਛੁਪਾ ਲਿਆ Verse ਤੇਰੇ ਲਹੂ ਨਾਲ ਦੂਰ ਹੁੰਦੀਆਂ ਬਿਮਾਰੀਆਂ ਛੁੱਟ ਜਾਏ ਪੰਛੀ ਜਿਹੜੇ ਫੜੇ ਨੇ ਸ਼ਿਕਾਰੀਆ ਓਹੋ ਰੂਹਾਂ ਜਿਹੜੀਆਂ ਸੀ ਕੈਦ ਹੋਈਆ ਜਾਨ ਦੇਕੇ ਯਿਸ਼ੂ ਨੇ ਛੁਡਾ ਲੀਆ Verse ਨਿਹਚਾ ਕਰੋ ਦੁੱਖ ਨਸਾ ਨਾੜੀਆਂ ਚੋ ਕੱਢੇਗਾ ਫਸੇ ਹੋਏ ਪ੍ਰਾਣ ਗੱਲਾਂ ਮਾੜੀਆ ਚੋ ਕੱਢੇਗਾ ਕਿੰਨਾ ਸ਼ਾਨਦਾਰ ਦਿਨ ਹੋਵੇਗਾ ਜਦੋਂ ਸਾਨੂੰ ਯਿਸ਼ੂ ਨੇ ਉਠਾ ਲਿਆ
ਜਿਉਂਦਿਆਂ ਤੂੰ ਮੈਨੂੰ ਪਿਆਰ ਕੀਤਾ · Songs of Bride