All songs

Song 376

ਮੇਰਾ ਅਯਾਲੀ ਮੇਰਾ ਨਾਮ ਲੈ ਬੁਲਾਉਂਦਾ ਏ

Chorus ਮੇਰਾ ਅਯਾਲੀ ਮੇਰਾ ਨਾਮ ਲੈ ਬੁਲਾਉਂਦਾ ਏ ਜਦੋਂ ਓਹ ਵਾੜੇ ਦੇ ਬੂਹੇ ਉੱਤੇ ਆਉਂਦਾ ਏ ਚਾਰਾ ਉਹ ਚੋਖਾ ਮੈਨੂੰ ਰੱਜਵਾ ਖਵਾਉਂਦਾ ਏ ਜਦੋਂ ਓਹ ਵਾੜੇ ਦੇ ਬੂਹੇ ਉੱਤੇ ਆਉਂਦਾ ਏ Verse ਭੁੱਖਾ ਪਿਆਸਾ ਮੈ ਹਨੇਰੇ ਵਿੱਚ ਫਸਿਆ ਕੰਡਿਆਲੀ ਝਾੜੀ ਦੇ ਗੁਨਾਹ ਵਿੱਚ ਧਸਿਆ ਮੇਰਾ ਅਯਾਲੀ ਮੈਨੂੰ ਲੱਬਣ ਲਈ ਆਉਂਦਾ ਏ ਕੰਡਿਆ ਚੋਂ ਕੱਢ ਕੇ ਓਹ ਮੋਢੇ ਤੇ ਬਿਠਾਉਂਦਾ ਏ Verse ਮੇਰੇ ਗਵਾਚਣ ਦਾ ਦੁੱਖ ਓਹਨੂੰ ਹੋਇਆ ਸੀ ਛੱਡਕੇ 99 ਨੂੰ ਮੇਰੇ ਪਿੱਛੇ ਹੋਇਆ ਸੀ ਕਰਦਾ ਓਹ ਖੁਸ਼ੀ ਜਦੋਂ ਲੱਭ ਮੈਨੂੰ ਪਾਉਂਦਾ ਏ ਜਦੋਂ ਓਹ ਵਾੜੇ ਦੇ ਬੂਹੇ ਉੱਤੇ ਆਉਂਦਾ ਏ Verse ਆਏ ਬਗਿਆੜ ਮੇਰਾ ਮਾਸ ਜਿੰਦ ਖਾਣ ਲਈ ਦਾਊਦ ਦੇ ਵਾਂਗ ਓਹਨੇ ਸੁਧੀ ਮੇਰੀ ਆਣ ਲਈ ਆਕੇ ਬਗਿਆੜ ਦੇ ਓਹ ਮੂੰਹ ਚੋਂ ਛੁਡਾਉਦਾ ਏ ਜਦੋਂ ਓਹ ਵਾੜੇ ਦੇ ਬੂਹੇ ਉੱਤੇ ਆਉਂਦਾ ਏ Verse ਲਿੱਸਾ ਕਮਜੋਰ ਸੀ ਮੈ ਫਾਨੀ ਇਹ ਜਹਾਨ ਚ ਛੁਪਿਆ ਸੀ ਹੀਰਾ ਜਿਵੇਂ ਕੋਲਿਆਂ ਦੀ ਖਾਨ ਚ ਘੜ ਕੇ ਸੰਦੇਸ਼ ਨਾਲ ਮੈਨੂੰ ਚਮਕਾਉਂਦਾ ਏ ਜਦੋਂ ਓਹ ਵਾੜੇ ਦੇ ਬੂਹੇ ਉੱਤੇ ਆਉਂਦਾ ਏ
ਮੇਰਾ ਅਯਾਲੀ ਮੇਰਾ ਨਾਮ ਲੈ ਬੁਲਾਉਂਦਾ ਏ · Songs of Bride