All songs

Song 390

ਜੀਣਾ ਮੇਰੇ ਲਈ ਮਸੀਹ

Chorus ਜੀਣਾ ਮੇਰੇ ਲਈ ਮਸੀਹ ਤੇ ਮਰਨਾ ਲਾਭ ਹੈ ਭਾਵੇਂ ਪ੍ਰੇਸ਼ਾਨੀਆਂ ਦਾ ਭਰਿਆ ਤਲਾਬ ਹੈ Verse ਆਪਣੀ ਬੁਲਾਹਟ ਦੀ ਮੈਨੂੰ ਪਹਿਚਾਨ ਹੁਣ ਆ ਗਈ ਹੈ ਆਵਾਜ਼ ਯਿਸੂ ਦੀ ਮੇਰੇ ਸੀਨੇ ਚ ਅੱਗ ਲਾ ਗਈ ਹੈ ਮੈ ਆਪਣੀ ਸੇਵਾ ਦਾ ਉਸਨੂੰ ਦੇਣਾ ਹਿਸਾਬ ਹੈ Verse ਮੈ ਉਸਦੇ ਮਾਸ ਦਾ ਟੁਕੜਾ ਮੈ ਉਸਦੀ ਹੱਡੀ ਚੋ ਹੱਡੀ ਉਸਨੇ ਸਲੀਬ ਤੇ ਮਰਕੇ ਕੋਈ ਕਸਰ ਨਾ ਛੱਡੀ ਉਸਨੇ ਸ਼ਾਰੋਨ ਦਾ ਮੈਨੂੰ ਦਿੱਤਾ ਗੁਲਾਬ ਹੈ Verse ਲੋਕਾਂ ਦੇ ਹਿੱਸੇ ਜ਼ਮਾਨਾ ਪਰ ਮੇਰੇ ਹਿੱਸੇ ਮਸੀਹਾ ਏਸੇ ਲਈ ਸਹਿ ਰਿਹਾ ਹਾਂ ਹਰ ਪਾਸੇ ਓਹੀ ਤਸੀਹਾਂ ਪਰ ਮੇਰਾ ਯਿਸੂ ਮੇਰੇ ਲਈ ਤੋਹਫ਼ਾ ਕਮਾਲ ਹੈ Verse ਮੈ ਜ਼ਿੰਦਗੀ ਵਿੱਚ ਹਮੇਸ਼ਾ ਚੰਗੀ ਲੜਾਈ ਲੜਾਂਗਾ ਏਹ ਨਾ ਗਵਾਚੇਗੀ ਮੈਥੋਂ ਨਿਹਚਾ ਦੀ ਸਾਂਭ ਕਰਾਂਗਾ ਮੇਰੇ ਜ਼ਮਾਨੇ ਦਾ ਜੰਤੂ ਉੱਡਦਾ ਉਕਾਬ ਹ
ਜੀਣਾ ਮੇਰੇ ਲਈ ਮਸੀਹ · Songs of Bride