All songs

Song 393

ਛੱਡਣਾ ਜ਼ਮਾਨੇ ਨੂੰ ਪੈਣਾ ਏ

Chorus ਛੱਡਣਾ ਜ਼ਮਾਨੇ ਨੂੰ ਪੈਣਾ ਏ ਰਾਜ ਜੇ ਮਸੀਹਾ ਕੋਲੋ ਲੈਣਾ ਏ ਛੱਡ ਕੇ ਜ਼ਮਾਨਾ ਪਿੱਛੇ ਚੱਲਣਾ ਸੰਦੇਸ਼ ਦੇ ਉੱਡਣਾ ਉੱਕਾਬ ਵਾਂਗੂੰ ਪੈਣਾ ਏ ਰਾਜ ਜੇ ਮਸੀਹਾ ਕੋਲੋ ਲੈਣਾਂ ਏ Verse ਆਇਆ ਸੀ ਜਵਾਨ ਗੱਲ ਜੀਵਨ ਦੀ ਕਰਨ ਲਈ ਦੱਸਿਆ ਮਸੀਹ ਨੇ ਓਹਨੂੰ ਦੁਨੀਆ ਤੋਂ ਮਰਨ ਲਈ ਸੱਭ ਕੁੱਝ ਛੱਡਣਾ ਪੈਣਾ ਏ ਰਾਜ ਜੇ ਮਸੀਹਾ ਕੋਲੋ ਲੈਣਾਂ ਏ Verse ਛੱਡਕੇ ਕੇ ਖ਼ਜ਼ਾਨਾ ਮੂਸਾ ਮਿਸਰ ਦਾ ਆਗਿਆ ਛੱਡਕੇ ਜ਼ਮਾਨੇ ਨੂੰ ਖ਼ਜ਼ਾਨਾ ਸੱਚਾ ਪਾ ਗਿਆ ਦੂਤ ਨਾਲ ਮਿਲਣਾ ਪੈਣਾ ਏ ਰਾਜ ਜੇ ਮਸੀਹਾ ਕੋਲੋ ਲੈਣਾਂ ਏ Verse ਅਲੀਸ਼ਾ ਛੱਡ ਖੇਤੀ ਪਿੱਛੇ ਏਲੀਯਾਹ ਦੇ ਆਗਿਆ ਆਪਣੇ ਸਵਾਮੀ ਕੋਲੋ ਦੋਹਰਾ ਮੱਸਹ ਪਾ ਗਿਆ ਪਿੱਛੇ ਪਿੱਛੇ ਚੱਲਣਾ ਪੈਣਾ ਏ ਰਾਜ ਜੇ ਮਸੀਹਾ ਕੋਲੋ ਲੈਣਾਂ ਏ Verse ਛੱਡਿਆ ਜ਼ੱਕੀ ਨੇ ਜੋਂ ਜ਼ਮਾਨੇ ਤੋਂ ਕਮਾਇਆ ਸੀ ਜਦੋਂ ਓਹਦੇ ਘਰ ਚ ਖ਼ਜ਼ਾਨਾ ਸੱਚਾ ਆਇਆ ਸੀ ਫੈਸਲਾ ਵੀ ਕਰਨਾ ਪੈਣਾ ਏ ਰਾਜ ਜੇ ਮਸੀਹਾ ਕੋਲੋ ਲੈਣਾਂ ਏ
ਛੱਡਣਾ ਜ਼ਮਾਨੇ ਨੂੰ ਪੈਣਾ ਏ · Songs of Bride