All songs

Song 404

ਤੇਰੀ ਹਜ਼ੂਰੀ ਮੇਰੇ ਨਾਲ-ਨਾਲ ਹੋਵੇ

Chorus ਤੇਰੀ ਹਜ਼ੂਰੀ ਮੇਰੇ ਨਾਲ-ਨਾਲ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਤੇਰੀ ਹਜ਼ੂਰੀ ਮੈਥੋਂ ਵੱਖਰੀ ਨਾ ਹੋਵੇ ਵੈਰੀ ਸ਼ੈਤਾਨ ਮੇਰੇ ਲਾਗੇ ਨਾ ਖਲੋਵੇ ਰੂਹ ਦੀ ਤਲਵਾਰ ਮੇਰੇ ਹੱਥਾਂ ਵਿੱਚ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਚਾਰ ਚੁਫ਼ੇਰੇ ਹੋਵੇ ਵਾੜ ਤੇਰੇ ਦੂਤਾਂ ਦੀ ਕਰਨ ਰਖਵਾਲੀ ਤੇਰੇ ਛੁਡਾਏ ਹੋਏ ਲੋਕਾਂ ਦੀ ਕਿਰਪਾ ਦੀ ਨਿਗਾਹ ਤੇਰੀ ਮੇਰੇ ਉੱਤੇ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਏਹੋ ਫਰਿਆਦ ਰੱਬਾ ਮੇਰੀ ਤੇਰੇ ਅੱਗੇ ਹੈ ਦੀਪਕ ਵਚਨ ਦਾ ਸਦਾ ਚੱਲੇ ਮੇਰੇ ਅੱਗੇ ਹੈ ਮੇਰੀ ਅਗਵਾਈ ਤੇਰੇ ਆਤਮਾ ਤੋਂ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਡਰਦਾ ਤੇ ਕੰਬਦਾ ਮੈਂ, ਰਹਾਂ ਸਦਾ ਤੇਰੇ ਤੋਂ ਹੋਵੇ ਨਾ ਗੁਨਾਹ ਰੱਬਾ ਫੇਰ ਕਦੀ ਮੇਰੇ ਤੋਂ ਤੇਰਾ ਹੀ ਡਰ ਮੇਰੀ ਜ਼ਿੰਦਗੀ 'ਚ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ Verse ਆਤਮਾ ਦੇ ਕੰਮ ਤੇਰੇ, ਹਰ ਵੇਲੇ ਹੁੰਦੇ ਰਹਿਣ ਵੇਖ ਕੇ ਜਲਾਲੀਂ ਕੰਮ, ਧੰਨ ਤੈਨੂੰ ਕਹਿੰਦੇ ਰਹਿਣ ਤੇਰੀ ਹੀ ਮਹਿਮਾ ਪ੍ਰਭੂ ਹਰ ਪਾਸੇ ਹੋਵੇ ਜਿੱਥੇ ਵੀ ਜਾਵਾਂ ਫ਼ਤਿਹ ਤੇਰੇ ਨਾਂ 'ਚ ਹੋਵੇ ਅੱਜ ਫੇਰ ਤੂੰ ਬੋਲ ਖ਼ੁਦਾ, ਅਸੀਂ ਤੈਨੂੰ ਸੁਣਨਾ ਚਾਉਂਦੇ ਆ ਅੱਜ ਫੇਰ ਤੂੰ ਰੋਟੀ ਤੋੜ, ਅਸੀਂ ਤੈਨੂੰ ਛੂਣਾ ਚਾਉਂਦੇ ਆ ਅਸੀਂ ਤੈਨੂੰ ਸੁਣਨਾ ਚਾਉਂਦੇ ਆ ਅਸੀਂ ਤੈਨੂੰ ਛੂਣਾ ਚਾਉਂਦੇ ਆ Verse ਜਿਵੇਂ ਅਦਨ ਦੇ ਬਾਗ਼ ਚ, ਆਦਮ ਦੇ ਨਾਲ ਬੋਲਦਾ ਸੀ ਤੂੰ ਵਚਨਾਂ ਦੇ ਪ੍ਰਕਾਸ਼ਨ ਨੂੰ, ਉਸਦੇ ਲਈ ਖੋਲਦਾ ਸੀ ਅੱਜ ਫੇਰ ਤੂੰ ਵਚਨ ਨੂੰ ਖੋਲ ਤੇਰੇ ਨਾਲ ਉੱਡਣਾ ਚਾਉਂਦੇ ਆ Verse ਜਿਵੇਂ ਮੂਸਾ ਵਾਸਤੇ ਬੋਲਿਆ ਬਲਦੀ ਝੜੀ ਚੋਂ ਤੂੰ ਆਪਣੇ ਰੂਪ ਨੂੰ ਖੋਲਿਆ ਓਸਤੇ ਬਲਦੀ ਝੜੀ ਚੋਂ ਮੈ ਹਾਂ, ਸੋ ਹਾਂ ਮੈ ਹਾਂ ਅਸੀਂ ਫੇਰ ਸੁਣਨਾ ਚਾਉਂਦੇ ਆ Verse ਪੁਲਪਿਟ ਉੱਤੇ ਫੇਰ ਖ਼ੁਦਾਵੰਦ ਭੇਤ ਦਿਲਾਂ ਦੇ ਖੋਲ ਸਾਮਰੀ ਔਰਤ ਵਾਂਗ ਖ਼ੁਦਾ ਜੀਵਨ ਨੂੰ ਮੇਰੇ ਖੋਲ ਤੂੰ ਸੋਤਾ ਹੈ ਜੀਵਨ ਦਾ ਅਸੀਂ ਜਿਸ ਵਿੱਚ ਨਹੋਂਦੇ ਆ Verse ਤੂੰ ਹੈ ਮੇਰੀ ਜਾਨ ਤੇ ਮਹਿਬੂਬ ਖ਼ੁਦਾ ਮੇਰਾ ਮੈਨੂੰ ਸੇਵਕ ਚੋ ਦਿਸਦਾ ਹੈ ਨੂਰ ਖ਼ੁਦਾ ਮੇਰਾ ਤੇਰਾ ਪਿਆਰ ਬੇਸ਼ੁਮਾਰ ਅਸੀਂ ਪੁਲਪਿਟ ਤੋਂ ਪੌਦੇ ਹਾਂ ਕਦੂਸ - ਕਦੂਸ ਹਾਲੇਲੂਯਾਹ ਹਾਲੇਲੂਯਾਹ ਆਮੀਨ Verse ਮੇਰੇ ਗੁਨਾਹ ਕਾ ਕੁਫਾਰਾ ਯਿਸ਼ੂ ਜਾਨ ਮੇਰੀ ਕਾ ਸਹਾਰਾ ਯਿਸ਼ੂ ਮਿਲ ਕੇ ਕਹੋ ਆਮੀਨ ਹਾਲੇਲੂਯਾਹ ਆਮੀਨ Verse ਐ ਦੁੱਖ ਬਿਮਾਰੀ ਕਮਜ਼ੋਰੀ ਸਾਰੀ ਹੁਆ ਸ਼ਿਫਾ ਕਾ ਚਸ਼ਮਾ ਜਾਰੀ ਦਿਲ ਦੇ ਕਹੋ ਆਮੀਨ ਹਾਲੇਲੂਯਾਹ ਆਮੀਨ Verse ਕਰੇ ਸਕੂਨਤ ਸਾਰੀ ਮਾਮੂਰੀ ਵੋ ਹੈ ਜਲਾਲੀ ਨੂਰੋ ਕਾ ਨੂਰੀ ਰੂਹ ਸੇ ਕਹੋ ਆਮੀਨ ਹਾਲੇਲੂਯਾਹ ਆਮੀਨ Verse ਦੁਲਹਾ ਹਮਾਰਾ ਆਇਆ ਹੈ ਦੁਲਹਨ ਕੋ ਆ ਕਰ ਬੁਲਾਇਆ ਹੈ ਦੁਲਹਨ ਕਹੇ ਆਮੀਨ ਹਾਲੇਲੂਯਾਹ ਆਮੀਨ
ਤੇਰੀ ਹਜ਼ੂਰੀ ਮੇਰੇ ਨਾਲ-ਨਾਲ ਹੋਵੇ · Songs of Bride