Song 373
ਪਾਪ ਦਿਆਂ ਕੰਮਾਂ ਨੂੰ ਮੈ ਛੱਡ ਆਇਆ ਹਾਂ
Intro
ਪਾਪ ਦਿਆਂ ਕੰਮਾਂ ਨੂੰ ਮੈ ਛੱਡ ਆਇਆ ਹਾਂ
ਆਪਣੀ ਪੱਤੀ ਦੇ ਵਿੱਚ, ਮੁੜ ਆਇਆ ਹਾਂ
Chorus
ਪਾਪ ਦੀ ਗੁਲਾਮੀ ਛੁੱਟ ਗਈ
ਜਦੋਂ ਦੀ ਮੈ, ਜੁਬਲੀ ਦੀ ਤੁਰੀ ਸੁਣ ਲਈ
ਜ਼ਿੰਦਗੀ ਓਦੋਂ ਦੀ ਬਦਲੀ
ਜਦੋਂ ਦੀ ਮੈ, ਜੁਬਲੀ ਦੀ ਤੁਰੀ ਸੁਣ ਲਈ
Verse
ਦਰਾੜ ਵਿੱਚ ਮੇਰੇ ਲਈ ਓਹ ਖੜ ਗਿਆ ਹੈ
ਮੇਰਿਆ ਪਾਪਾਂ ਲਈ ਵੇਖੋ ਮਰ ਗਿਆ ਹੈ
ਮੌਤ ਲੰਘ ਗਈ ਡਰ ਦੀ
ਜਦੋਂ ਦੀ ਮੈ, ਜੁਬਲੀ ਦੀ ਤੁਰੀ ਸੁਣ ਲਈ
Verse
ਪਾਪ ਸੀ ਉਹ ਮਾਲਕ ਪਹਿਲਾਂ
ਜੋਰ ਜਿਹੜਾ ਮਾਰਦਾ
ਗੁਨਾਹ ਕਰਵਾਉਣ ਲਈ
ਮੈਨੂੰ ਓਹ ਲਤਾੜਦਾ
ਆਪਣੀ ਸਲੀਬ ਚੁੱਕ ਲਈ
ਜਦੋਂ ਦੀ ਮੈ, ਜੁਬਲੀ ਦੀ ਤੁਰੀ ਸੁਣ ਲਈ