Song 397
ਮਨ ਦੇ ਗੁਪਤ ਵਿਚਾਰਾ ਨੂੰ ਇਹ ਖੋਲਦੀਆਂ ਨੇ
Chorus
ਮਨ ਦੇ ਗੁਪਤ ਵਿਚਾਰਾ ਨੂੰ ਇਹ ਖੋਲਦੀਆਂ ਨੇ
ਇਹਨਾ ਅੱਖੀਆਂ ਨਾਲ ਵੇਖ
ਇਹ ਲਿਖਤਾਂ ਬੋਲਦੀਆਂ ਨੇ
Verse
ਵਾਇਦੇ ਦੀ ਪਹਿਚਾਨ ਕਰਾਈ ਇਹਨਾ ਲਿਖਤਾਂ ਨੇ
ਸਮੇਂ ਦੀ ਘਟਨਾ ਆਣ ਦਿਖਾਈ ਇਹਨਾ ਲਿਖਤਾਂ ਨੇ
ਆਪਣੇ ਹਿੱਸੇ ਨੂੰ ਇਹ ਜਾ ਫਰੋਲ ਦੀਆਂ ਨੇ
Verse
ਦੇਖੋ ਇਹੀ ਲਿਖਤਾਂ ਅੱਜ ਦੇਹ ਬਣ ਗਈਆਂ ਨੇ
ਪੁਲਪਿਟ ਉੱਤੋਂ ਮੈਨੂੰ ਇਹ ਕੁਝ ਕਹਿ ਰਹੀਆਂ ਨੇ
ਲੋਕਾ ਭਾਣੇ ਗੱਲਾਂ ਇਹ ਮਖੌਲ ਦੀਆਂ ਨੇ
Verse
ਅੰਤ ਸਮੇਂ ਦੇ ਏਲੀਆ ਵਿੱਚ ਯਹੋਵਾਹ ਇੰਜ ਫ਼ਰਮਾਇਆ
ਮਨ ਦਾ ਗੁਪਤ ਮਨੋਰਥ ਇਹਨਾ ਲਿਖਤਾਂ ਨੂੰ ਸੁਣਾਇਆ
ਸ਼ੈਤਾਨ ਨੂੰ ਆਪਣੇ ਪੈਰਾਂ ਹੇਠਾਂ ਰੋਲ ਦੀਆਂ ਨੇ
ਲੁਸੀਫਰ ਨੂੰ ਪੈਰਾਂ ਹੇਠਾਂ ਰੋਲ ਦੀਆਂ ਨੇ