Song 370
ਲਾੜੀਐ ਮੈ ਤੇਨੂੰ ਉਥੇ ਮਿਲਾਂਗਾ
Chorus
ਲਾੜੀਐ ਮੈ ਤੇਨੂੰ ਉਥੇ ਮਿਲਾਂਗਾ
ਜਿੱਥੇ ਤੇਰਾ ਤੀਸਰਾ ਖਿਚਾਵ ਹੋਵੇਗਾ
ਜਿਹੜੀਆਂ ਦੁਆਵਾਂ ਹੁਣ ਤੱਕ ਕੀਤੀਆਂ
ਓਥੇ ਓਹ ਦੁਆਵਾਂ ਦਾ ਜਵਾਬ ਹੋਵੇਗਾ
Verse
ਵਚਨ ਦੇ ਨਾਲ ਤੇਨੂੰ ਕੀਤਾ ਏ ਤਿਆਰ ਮੈ
ਜਾਨ ਨਾਲੋਂ ਵੱਧ ਤੇਨੂੰ ਕੀਤਾ ਏ ਤਿਆਰ ਮੈ
ਤੀਸਰੇ ਖਿਚਾਵ ਲਈ ਜੋਂ ਖ਼ਵਾਬ ਦੇਖਿਆ
ਓਥੇ ਤੇਰਾ ਪੂਰਾ ਓਹ ਖ਼ਵਾਬ ਹੋਵੇਗਾ
Verse
ਸੰਦੇਸ਼ ਅੱਜ ਲਾੜੀਏ ਇੱਕ ਦਿਸ਼ਾ ਵੱਲ ਜਾ ਰਿਆ
ਰਲ ਜਾ ਤੂੰ ਨਾਲ ਤੇਨੂੰ ਓਹ ਹੈ ਬੁਲਾ ਰਿਆ
ਚੱਲੇਗਾ ਸੰਦੇਸ਼ ਨਾ ਜੋਂ ਉੱਡ ਜਾਵੇਗਾ
ਕਰੇ ਮਨ ਮਰਜੀ ਜੋਂ, ਏਥੇ ਰੋਵੇਗਾ
Verse
ਵਚਨ ਨਾ ਬਣੇ ਰਹਿਣਾ ਨਬੀ ਨੂੰ ਨੀ ਛੱਡਣਾ
ਦਿਲਾਂ ਚੋਂ ਘਮੰਡ ਤੇ ਬੁਰਾਈ ਨੂੰ ਹੈ ਕੱਢਣਾ
ਵਚਨ ਦੇ ਨਾਲ ਨਾਲ ਜੋ ਚੱਲੇਗਾ
ਓਸੇ ਕੋਲ ਸ਼ਾਰੋਨ ਦਾ ਗੁਲਾਬ ਹੋਵੇਗਾ
Verse
ਦਿਨਾਂ ਦੀਆਂ ਘਟਨਾ ਨੂੰ ਦੇਖ ਤੇ ਪਛਾਣ ਲੈ
ਯਿਸ਼ੂ ਅੱਜ ਕਿੱਥੇ ਹੈ ਤੂੰ ਉਸ ਨੂੰ v ਜਾਣ ਲੈ
ਜਦੋਂ ਇਹਨਾ ਵਚਨਾਂ ਨੂੰ ਜਾਣ ਲਵੇਗਾ
ਓਹੀ ਪਲ ਤੇਰੇ ਲਈ ਖਾਸ ਹੋਵੇਗਾ
Verse
ਲਾੜੀ ਨਾਲ ਤੀਸਰਾ ਖਿਚਾਵ ਪੂਰਾ ਹੋਵੇਗਾ
ਬੋਲੇਗੀ ਜੋਂ ਲਾੜੀ ਓਸੇ ਵੇਲੇ ਪੂਰਾ ਹੋਵੇਗਾ
ਲਾੜੀ ਜਦੋਂ ਤੰਬੂ ਵਿੱਚ ਚਲੀ ਜਾਵੇਗੀ
ਪਿੱਛੋਂ ਇਹ ਜ਼ਮਾਨਾ ਸਾਰਾ ਨਾਸ਼ ਹੋਵੇਗਾ